FacebookTwitterg+Mail

ਇਹ ਮਿਊਜ਼ਿਕ ਡਾਇਰੈਕਟਰ ਵੀ ਕਰਨ ਜਾ ਰਿਹੈ ਗਾਇਕੀ ਦੀ ਸ਼ੁਰੂਆਤ

b praak debue in singing
08 January, 2017 02:45:13 PM
ਜਲੰਧਰ— ਪੰਜਾਬੀ ਸੰਗੀਤ ਜਗਤ 'ਚ ਕਈ ਅਜਿਹੇ ਮਿਊਜ਼ਿਕ ਡਾਇਰੈਕਟਰ ਹਨ, ਜਿਹੜੇ ਗਾਇਕੀ ਦੀ ਸ਼ੁਰੂਆਤ ਕਰ ਚੁਕੇ ਹਨ। ਸੁੱਖੀ ਤੇ ਗੋਲਡ ਬੁਆਏ ਵਰਗੇ ਮਿਊਜ਼ਿਕ ਡਾਇਰੈਕਟਰ ਗਾਇਕ ਬਣ ਕੇ ਹਿੱਟ ਗੀਤ ਦੇ ਚੁਕੇ ਹਨ। ਇਸੇ ਲਿਸਟ 'ਚ ਇਕ ਹੋਰ ਮਿਊਜ਼ਿਕ ਡਾਇਰੈਕਟਰ ਸ਼ਾਮਲ ਹੋ ਗਿਆ ਹੈ, ਜਿਸ ਦਾ ਨਾਂ ਹੈ ਬੀ ਪਰਾਕ।
ਬੀ ਪਰਾਕ 'ਓਸਕਰ', 'ਡੂ ਯੂ ਨੌ', 'ਘੱਟ ਬੋਲਦੀ', 'ਬੱਚਾ', 'ਬੈਕਬੌਨ', 'ਹੋਰਨ ਬਲੋਅ' ਵਰਗੇ ਕਈ ਹਿੱਟ ਗੀਤ ਦੇ ਚੁਕੇ ਹਨ। ਹਾਲ ਹੀ 'ਚ ਬੀ ਪਰਾਕ ਨੇ ਆਪਣੇ ਡੈਬਿਊ ਸਿੰਗਲ ਟਰੈਕ ਦਾ ਪੋਸਟਰ ਸ਼ੇਅਰ ਕੀਤਾ ਹੈ। ਗੀਤ ਦਾ ਨਾਂ ਹੈ 'ਮਨ ਭਰਿਆ'। ਗੀਤ ਦੇ ਬੋਲ ਬੀ ਪਰਾਕ ਦੇ ਖਾਸ ਜੋੜੀਦਾਰ ਜਾਨੀ ਨੇ ਲਿਖੇ ਹਨ। ਇਸ ਨੂੰ ਅਰਵਿੰਦ ਖਹਿੜਾ ਡਾਇਰੈਕਟ ਕਰ ਰਹੇ ਹਨ। ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਇਹ ਗੀਤ ਬਹੁਤ ਜਲਦ ਰਿਲੀਜ਼ ਕਰ ਦਿੱਤਾ ਜਾਵੇਗਾ।

Tags: ਬੀ ਪਰਾਕ B Praak ਮਨ ਭਰਿਆ Mann Bharrya