ਨਵੀਂ ਦਿੱਲੀ— ਮਿਲਨ ਲਥੂਰੀਆ ਦੀ ਆਉਣ ਵਾਲੀ ਫਿਲਮ 'ਬਾਦਸ਼ਾਹੋ' ਵਿਚ ਅਜੇ ਦੇਵਗਨ ਅਤੇ ਇਲਿਆਨਾ ਡਿਕਰੂਜ਼ ਨੂੰ ਰੋਮਾਂਸ ਕਰਦੇ ਹੋਏ ਦੇਖਿਆ ਜਾਵੇਗਾ। ਟਰੇਲਰ ਵਿਚ ਦੋਵਾਂ ਦੀ ਕਮਾਲ ਦੀ ਕੈਮਿਸਟਰੀ ਵੀ ਦੇਖਣ ਨੂੰ ਮਿਲ ਰਹੀ ਹੈ ਪਰ ਖਬਰਾਂ ਅਨੁਸਾਰ ਫਿਲਮ ਵਿਚ ਦੋਵਾਂ ਦਾ ਲਵ ਮੇਕਿੰਗ ਸੀਨ ਹਟਾ ਦਿੱਤਾ ਗਿਆ ਹੈ।

ਅਸਲ 'ਚ ਫਿਲਮ ਦੇ ਮੇਕਰਜ਼ ਨਹੀਂ ਚਾਹੁੰਦੇ ਕਿ ਸੈਂਸਰ ਬੋਰਡ ਵਿਚ ਇਸ ਸੀਨ ਦੇ ਕਾਰਨ ਫਿਲਮ ਕੋਈ ਮੁਸੀਬਤ ਵਿਚ ਫਸੇ।

ਖਬਰਾਂ ਅਨੁਸਾਰ ਫਿਲਮ ਵਿਚ ਅਜੇ ਅਤੇ ਇਲਿਆਨਾ ਦਾ ਲਵ ਮੇਕਿੰਗ ਸੀਨ 10 ਮਿੰਟ ਦਾ ਹੈ। ਇਹ ਸੀਕੂਐਂਸ ਫਿਲਮ ਦੇ ਪਲਾਟ ਲਈ ਬਹੁਤ ਜ਼ਰੂਰੀ ਹੈ ਪਰ ਮਿਲਨ ਨੇ ਸੀਨ ਨੂੰ ਛੋਟਾ ਕਰਨ ਦਾ ਫੈਸਲਾ ਕੀਤਾ ਹੈ।

ਕਿਸਿੰਗ ਸੀਨ ਨੂੰ ਘੱਟ ਕਰ ਦਿੱਤਾ ਗਿਆ ਹੈ। ਉਹ ਸੈਂਸਰ ਬੋਰਡ ਦੇ ਘੇਰਿਆਂ ਵਿਚ ਨਹੀਂ ਆਉਣਾ ਚਾਹੁੰਦੇ ।

ਫਿਲਮ ਦੇ ਲਈ ਉਹ ਯੂ/ਏ ਸਰਟੀਫਿਕੇਟ ਚਾਹੁੰਦੇ ਹਨ। ਇਸ ਨਾਲ ਫਿਲਮ ਨੂੰ ਏ ਸਰਟੀਫਿਕੇਟ ਮਿਲ ਸਕਦਾ ਹੈ।

ਫਿਲਮ ਵਿਚ ਅਜੇ ਅਤੇ ਇਲਿਆਨਾ ਤੋਂ ਇਲਾਵਾ ਇਮਰਾਨ ਹਾਸ਼ਮੀ, ਈਸ਼ਾ ਗੁਪਤਾ ਅਤੇ ਵਿਦਯੁੱਤ ਜਾਮਵਾਲ ਵੀ ਹਨ। ਸੰਨੀ ਲਿਓਨੀ ਇਸ ਫਿਲਮ ਵਿਚ ਇੱਕ ਸਪੈਸ਼ਲ ਡਾਂਸਰ ਨੰਬਰ ਕਰੇਗੀ । ਫਿਲਮ ਦੇ ਡਾਇਲੋਗਸ ਰਜਤ ਅਰੋੜਾ ਨੇ ਲਿਖੇ ਹਨ।