FacebookTwitterg+Mail

'ਬਾਦਸ਼ਾਹੋ' ਦਾ ਐਕਸ਼ਨ ਨਾਲ ਭਰਪੂਰ ਟਰੇਲਰ ਹੋਇਆ ਰਿਲੀਜ਼ (ਵੀਡੀਓ)

baadshaho trailer
08 August, 2017 12:51:39 PM

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਮਿਲਨ ਲੁਥਰਿਆ ਦੀ ਆਉਣ ਵਾਲੀ ਫਿਲਮ 'ਬਾਦਸ਼ਾਹੋ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਹਾਲ ਹੀ 'ਚ ਰਿਲੀਜ਼ ਹੋਏ ਟਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ 'ਚ ਅਜੇ ਦੇਵਗਨ ਅਤੇ ਇਮਰਾਨ ਹਾਸ਼ਮੀ ਦਾ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ 'ਚ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਅਤੇ ਇਮਰਾਨ ਹਾਸ਼ਮੀ ਅਹਿਮ ਭੂਮਿਕਾ 'ਚ ਹਨ। ਇਹ ਫਿਲਮ ਦੇਸ਼ 'ਚ ਐਮਰਜੈਂਸੀ 'ਤੇ ਆਧਾਰਿਤ ਹੈ।

ਬੀਤੇ ਦਿਨੀਂ ਇਸ ਫਿਲਮ ਦੇ ਕਈ ਪੋਸਟਰ ਵੀ ਰਿਲੀਜ਼ ਕੀਤੇ ਗਏ ਸਨ ਜਿਨ੍ਹਾਂ 'ਚ ਸਭ ਕਿਰਦਾਰਾਂ ਦੀ ਝਲਕ ਦੇਖਣ ਨੂੰ ਮਿਲੀ ਸੀ। ਅਜੇ ਦੇਵਗਨ ਅਤੇ ਇਮਰਾਨ ਹਾਸ਼ਮੀ ਤੋਂ ਇਲਾਵਾ ਇਸ ਫਿਲਮ 'ਚ ਇਲਿਆਨ ਡਿਕਰੂਜ਼, ਈਸ਼ਾ ਗੁਪਤਾ ਅਤੇ ਵਿਧੁਤ ਜੰਮਵਾਲ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਹ ਫਿਲਮ 1 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Ajay Devgan Baadshaho Trailer Hindi Film Emraan Hashmi ਬਾਦਸ਼ਾਹੋ ਇਮਰਾਨ ਹਾਸ਼ਮੀ