FacebookTwitterg+Mail

ਵੱਖਰੇ ਹੀ ਅੰਦਾਜ਼ 'ਚ ਲਾਂਚ ਹੋਵੇਗਾ 'ਬਾਗੀ 2' ਦਾ ਟਰੇਲਰ

baaghi 2
20 February, 2018 01:03:41 PM

ਮੁੰਬਈ (ਬਿਊਰੋ)— ਫਿਲਮ 'ਬਾਗੀ 2' ਦੇ ਨਿਰਮਾਤਾ ਨੇ ਮੁੰਬਈ 'ਚ ਵੱਖਰੇ ਹੀ ਤਰੀਕੇ ਨਾਲ ਟਰੇਲਰ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਦਰਸਅਲ, ਟਾਈਗਰ ਸ਼ਰਾਫ ਅਤੇ ਦਿਸ਼ਾ ਪਟਾਨੀ 21 ਫਰਵਰੀ ਨੂੰ ਮੁੰਬਈ ਦੇ ਮਹਾਲਕਸ਼ਮੀ ਰੇਸਕੋਰਸ 'ਚ ਹੈਲੀਕਾਪਟਰ ਤੋਂ ਲੈਂਡ ਕਰਕੇ ਟਰੇਲਰ ਲਾਂਚ ਕਰਨਗੇ। ਫਿਲਮ 'ਚ ਐਕਸ਼ਨ ਸੀਨਜ਼ ਦੀ ਭਰਮਾਰ ਦੇਖਣ ਨੂੰ ਮਿਲੇਗੀ ਅਤੇ ਫਿਲਮ ਦਾ ਇਕ ਅਹਿਮ ਸੀਨ ਹੈਲੀਕਾਪਟਰ 'ਚ ਫਿਲਮਾਇਆ ਗਿਆ ਹੈ।
ਦੱਸਣਯੋਗ ਹੈ ਕਿ ਨਿਰਮਾਤਾ ਨੇ 'ਬਾਗੀ 2' ਦੇ ਲਾਂਚ ਤੋਂ ਪਹਿਲਾਂ ਹੀ 'ਬਾਗੀ 3' ਦਾ ਐਲਾਨ ਕਰ ਦਿੱਤਾ ਹੈ। ਫਿਲਮ ਦੀ ਸ਼ੂਟਿੰਗ ਦਸੰਬਰ, 2018 'ਚ ਸ਼ੁਰੂ ਹੋਵੇਗੀ। ਫਿਲਮ ਦਾ ਨਿਰਦੇਸ਼ਨ ਅਹਿਮਦ ਖਾਨ ਕਰਨਗੇ ਤੇ ਫਿਲਮ ਦੇ ਨਿਰਮਾਤਾ ਸਾਜ਼ਿਦ ਨਾਡਿਆਵਾਲਾ ਹਨ। ਇਸ ਤੋਂ ਇਲਾਵਾ 'ਬਾਗੀ 2' 30 ਮਾਰਚ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Tiger Shroff Disha Patani Baaghi 2 Helicopter Trailer Hindi Film

Edited By

Kapil Kumar

Kapil Kumar is News Editor at Jagbani.