FacebookTwitterg+Mail

ਮਹਾਸ਼ਿਵਰਾਤਰੀ ਦੇ ਮੌਕੇ 'ਤੇ ਇਸ ਅੰਦਾਜ਼ 'ਚ ਆਇਆ 'ਬਾਹੂਬਲੀ 2' ਦਾ ਮੋਸ਼ਨ ਪੋਸਟਰ

baahubali 2
25 February, 2017 11:28:17 AM
ਨਵੀਂ ਦਿੱਲੀ— ਫਿਲਮ 'ਬਾਹੂਬਲੀ 2' ਦੇ ਨਿਰਮਾਤਾਵਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਹਰ ਮੌਕੇ 'ਤੇ ਕੁਝ ਨਾ ਕੁਝ ਸਰਪ੍ਰਾਇਜ਼ ਦਿੱਤਾ ਹੈ। ਅਜਿਹੇ 'ਚ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਇਸ ਫਿਲਮ ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੇ ਇਸ ਫਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ। ਇਸ ਪੋਸਟਰ 'ਚ ਫਿਲਮ ਦਾ ਹੀਰੋ ਅਤੇ ਬਾਹੂਬਲੀ ਅਰਥਾਤ ਪ੍ਰਭਾਸ ਹਾਥੀ ਦੀ ਸੁੰਢ 'ਤੇ ਚੜਿਆ ਨਜ਼ਰ ਆ ਰਿਹਾ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਯੁੱਧ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫਿਲਮ 'ਚ ਪ੍ਰਭਾਸ ਦੋਹਰੀ ਭੂਮਿਕਾ ਨਿਭਾਅ ਰਿਹਾ ਹੈ। ਉਹ ਮਹਿੰਦਰ ਬਾਹੂਬਲੀ ਦੀ ਹੱਤਿਆ ਦਾ ਬਦਲਾ ਲੈਣਗੇ। ਇਸ ਮੋਸ਼ਨ ਪੋਸਟਰ 'ਚ ਤੁਸੀਂ ਇੱਕ ਤਰ੍ਹਾਂ ਦਾ ਸੰਗੀਤ ਵੀ ਸੁਣ ਸਕੋਗੇ, ਜੋ ਇਸ ਫਿਲਮ ਦੇ ਪਹਿਲੇ ਭਾਗ 'ਚ ਵੀ ਸੀ।
ਜ਼ਿਕਰਯੋਗ ਹੈ ਕਿ, 'ਬਾਹੂਬਲੀ' ਦਾ ਪਹਿਲਾਂ ਭਾਗ ਸਾਲ 2015 'ਚ ਰਿਲੀਜ਼ ਹੋਇਆ ਸੀ ਅਤੇ ਬਾਕਸ ਆਫਿਸ 'ਤੇ ਕਾਫੀ ਸਫਲਤਾ ਹਾਸਲ ਕੀਤੀ ਸੀ। ਇਹ ਫਿਲਮ ਮੂਲ ਰੂਪ ਨਾਲ ਤਮਿਲ ਅਤੇ ਤੇਲਗੂ 'ਚ ਬਣਾਈ ਗਈ ਸੀ, ਜਿਸ ਨੂੰ ਕਰਨ ਜੌਹਰ ਦੇ ਧਰਮ ਪ੍ਰੋਡਕਸ਼ਨ ਨੇ ਹਿੰਦੀ 'ਚ ਰਿਲੀਜ਼ ਕੀਤਾ ਸੀ। ਇਸ ਫਿਲਮ ਦੇ ਦੂਜੇ ਭਾਗ ਨੇ ਹੁਣ ਤੱਕ 500 ਕਰੋੜ ਦੀ ਕਮਾਈ ਕਰ ਵੀ ਲਈ ਹੈ। ਇਸ ਫਿਲਮ ਸੈਟੇਲਾਈਟ ਅਧਿਕਾਰ 500 ਕਰੋੜ 'ਚ ਵੇਚੇ ਹਨ ਅਤੇ ਇਸ ਦੇ ਅਧਿਕਾਰ ਕਰਨ ਜੌਹਰ ਨੇ 120 ਕਰੋੜ 'ਚ ਖਰੀਦੇ ਹਨ।

Tags: PrabhasBaahubali 2S S Rajamouliਪ੍ਰਭਾਸਬਾਹੂਬਲੀ 2