FacebookTwitterg+Mail

'ਬਾਹੂਬਲੀ 2' ਕਿੰਗ ਖਾਨ ਦੇ ਇਸ ਰਿਕਾਰਡ ਨੂੰ ਤੋੜਨ 'ਚ ਰਹੀ ਅਸਫਲ

baahubali 2
21 May, 2017 03:09:05 PM

ਮੁੰਬਈ— ਨਿਰਦੇਸ਼ਕ ਐੱਸ. ਐੱਸ. ਰਾਜਮੌਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਹੂਬਲੀ 2'ਚ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਇਸ ਫਿਲਮ ਨੇ ਰਿਲੀਜ਼ ਹੁੰਦੇ ਹੀ ਬਾਲੀਵੁੱਡ ਦੇ ਕਈ ਰਿਕਾਰਡ ਆਪਣੇ ਨਾਂ ਕਰ ਲਏ ਹਨ। ਹਾਲ ਹੀ 'ਚ ਇਹ ਫਿਲਮ ਬਾਕਸ ਆਫਿਸ 'ਤੇ 1500 ਕਰੋੜ ਆਂਕੜਾ ਪਾਰ ਚੁੱਕੀ ਹੈ। ਬਾਕਸ ਆਫਿਸ 'ਤੇ ਧਮਾਲਾਂ ਪਾਉਣ ਦੇ ਬਾਵਜੂਦ ਵੀ ਇਹ ਫਿਲਮ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਹੈਪੀ ਨਿਊ ਈਅਰ' ਦਾ ਰਿਕਾਰਡ ਨਹੀਂ ਤੋੜ ਪਾਈ ਹੈ।

ਤੁਹਾਨੂੰ ਦੱਸ ਦੇਈਏ ਸ਼ਾਹਰੁਖ ਖਾਨ ਦੀ ਫਿਲਮ 'ਹੈਪੀ ਨਿਊ ਈਅਰ' ਨੇ ਹਿੰਦੀ ਭਾਸ਼ਾ 'ਚ ਪਹਿਲੇ ਦਿਨ 42.62 ਕਰੋੜ ਦੀ ਕਮਾਈ ਕੀਤੀ ਸੀ। ਉੱਥੇ ਹੀ ਬਾਹੂਬਲੀ ਨੇ ਆਪਣੀ ਹਿੰਦੀ ਭਾਸ਼ਾ 'ਚ ਪਹਿਲੇ ਦਿਨ 41 ਕਰੋੜ ਦੀ ਕਮਾਈ ਕੀਤੀ ਹੈ। ਇਸ ਤਰ੍ਹਾਂ ਕਈ ਰਿਕਾਰਡ ਤੋੜਨ ਤੋਂ ਬਾਅਦ 'ਬਾਹੂਬਲੀ 2' ਕਿੰਗ ਖਾਨ ਦੀ ਇਸ ਫਿਲਮ ਦਾ ਬਾਕਸ ਆਫਿਸ 'ਤੇ ਰਿਕਾਰਡ ਨਹੀਂ ਤੋੜ ਸੱਕੀ। ਇਸ ਤੋਂ ਇਲਾਵਾ 'ਬਾਹੂਬਲੀ 2' ਵਰਲਡ ਵਾਈਡ ਤਕਰੀਬਨ 9000 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ। ਹਿੰਦੀ ਸਮੇਤ ਇਹ ਹੋਰ 6 ਭਾਸ਼ਾਵਾਂ 'ਚ ਰਿਲੀਜ਼ ਕੀਤੀ ਗਈ ਸੀ। ਇਸ ਫਿਲਮ 'ਚ ਪ੍ਰਭਾਸ, ਰਾਣਾ ਦੱਗੂਬਤੀ, ਅਨੁਸ਼ਕਾ ਸ਼ੈੱਟੀ, ਰਾਮਿਆ ਕ੍ਰਿਸ਼ਨਣ, ਸੱਤਿਆ ਰਾਜ (ਕਟੱਪਾ) ਵਰਗੇ ਸਟਾਰਰ ਅਹਿਮ ਭੂਮਿਕਾ 'ਚ ਨਜ਼ਰ ਆਏ ਹਨ।


Tags: Baahubali 2 S S Rajamouli Happy New Year Box office prabhas ਐੱਸ ਐੱਸ ਰਾਜਮੌਲੀ ਬਾਹੂਬਲੀ 2