FacebookTwitterg+Mail

'ਬਾਹੂਬਲੀ 2' ਨੇ ਤੋੜਿਆ 'ਦੰਗਲ' ਦਾ ਰਿਕਾਰਡ, Online Booking 'ਚ ਇੰਨੇ ਲੱਖ ਕਮਾਅ ਕੇ ਬੰਨ੍ਹਿਆ ਨਵਾਂ ਰਿਕਾਰਡ

baahubali 2 online booking breaks aamir khan dangal records sells over a million tickets in 24 hours
27 April, 2017 11:05:06 AM
ਨਵੀਂ ਦਿੱਲੀ— 'ਬਾਹੂਬਲੀ 2' ਦਾ ਇੰਤਜ਼ਾਰ ਦਰਸ਼ਕਾਂ ਨੂੰ ਕਿੰਨਾ ਸੀ, ਇਹ ਆਨਲਾਈਨ ਟਿਕਟ ਸੇਲ ਨਾਲ ਸਾਹਮਣੇ ਆ ਗਿਆ ਹੈ। ਫਿਲਮ ਨੇ ਆਨਲਾਈਨ ਟਿਕਟ ਬੁੱਕ ਕਰਨ ਦੇ ਮਾਮਲੇ 'ਚ ਵੀ ਰਿਕਾਰਡ ਬਣਾਇਆ ਹੈ। ਦੱਸਿਆ ਜਾ ਰਿਹਾ ਹੈ ਕਿ 24 ਘੰਟੇ 'ਚ 'ਬਾਹੂਬਲੀ 2' ਦੀਆਂ 10 ਲੱਖ ਤੋਂ ਜ਼ਿਆਦਾ ਟਿਕਟਾਂ ਬੁੱਕ ਹੋਈਆਂ ਹਨ। ਇਸ ਤਰ੍ਹਾਂ ਫਿਲਮ ਨੇ ਆਮਿਰ ਖਾਨ ਦੀ 'ਦੰਗਲ' ਦੀ ਟਿਕਟ ਬੁਕਿੰਗ ਦਾ ਰਿਕਾਰਡ ਵੀ ਤੋੜ ਦਿੱਤਾ ਹੈ। 'ਦੰਗਲ' ਦੇ ਓਪਨਿੰਗ ਵੀਕੇਂਡ 'ਚ ਕਰੀਬ 35 ਪ੍ਰਤੀਸ਼ਤ ਟਿਕਟਾਂ ਦੇ ਮਧਿਅਮ ਨਾਲ ਹੀ ਕਮਾਇਆ ਸੀ। ਆਨਲਾਈਨ ਟਿਕਟ ਬੁਕਿੰਗ ਕੰਪਨੀ ਬੁਕ ਮਾਈ ਸ਼ੋਅ ਨੇ ਇੱਕ ਸਟੇਟਮੇਂਟ ਜਾਰੀ ਕਰ ਕੇ ਦੱਸਿਆ ਹੈ ਕਿ 'ਬਾਹੂਬਲੀ 2' ਨੇ ਆਨਲਾਈਨ ਬੁਕਿੰਗ ਦੇ ਮਾਮਲੇ 'ਚ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸੂਤਰਾਂ ਮੁਤਾਬਕ 'ਬਾਹੂਬਲੀ 2' ਨੇ ਹੁਣ 10 ਲੱਖ ਤੋਂ ਜ਼ਿਆਦਾ ਟਿਕਟਾਂ ਵੇਚ ਚੁੱਕੇ ਹਨ ਅਤੇ ਇਹ ਵਿਕਰੀ ਸਿਰਫ ਇੱਕ ਦਿਨ 'ਚ ਹੋਈ ਹੈ।
ਦੱਸਣਯੋਗ ਹੈ ਕਿ ਇਹ ਫਿਲਮ ਦੇਸ਼ ਭਰ 'ਚ 8000 ਸਕ੍ਰੀਨਸ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਬਾਲੀਵੁੱਡ ਦੀ ਬੇਹਿਤਰੀਨ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਦੇਸ਼ ਭਰ 'ਚ ਲਗਭਗ 5000 ਸਕ੍ਰੀਨ 'ਤੇ ਰਿਲੀਜ਼ ਹੁੰਦੀਆਂ ਹਨ। ਦੱਖਣ ਭਾਰਤ ਦੀਆਂ 3000 ਸਕ੍ਰੀਨਸ 'ਤੇ ਕੇਵਲ ਤਾਮਿਲ, ਤੇਲੁਗੂ, ਕੰਨੜ ਅਤੇ ਮਲਿਆਲਮ ਫਿਲਮਾਂ ਹੀ ਦਿਖਾਈਆਂ ਜਾਂਦੀਆਂ ਹਨ। ਤਾਂ ਗਣਿਤ ਇਹ ਹੈ ਕਿ 28 ਅਪ੍ਰੈਲ ਨੂੰ (ਹਿੰਦੀ ਜਾ ਕਿਸੇ ਹੋਰ ਭਾਸ਼ਾ ਦੀ) ਕੋਈ ਹੋਰ ਫਿਲਮ ਰਿਲੀਜ਼ ਨਹੀਂ ਹੋਵੇਗੀ।

Tags: Baahubali 2PrabhasAamir Khanonline bookingDangal ਬਾਹੂਬਲੀ 2ਦੰਗਲਆਮਿਰ ਖਾਨ ਆਨਲਾਈਨ ਟਿਕਟ