FacebookTwitterg+Mail

ਬਰਗਰ ਤੋਂ ਬਾਅਦ ਹੁਣ ਸਾੜ੍ਹੀਆਂ 'ਤੇ ਵੀ ਚੜ੍ਹਿਆ 'ਬਾਹੂਬਲੀ' ਦਾ ਰੰਗ (ਦੇਖੋ ਤਸਵੀਰਾਂ)

    1/6
30 April, 2017 04:03:40 PM
ਮੁੰਬਈ— ਫਿਲਮ 'ਬਾਹੂਬਲੀ' ਦਾ ਕ੍ਰੇਜ਼ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਜਿਸ ਨੂੰ ਦੇਖੋ ਉਹੀ ਇਸ ਫਿਲਮ ਦੀ ਚਰਚਾ ਕਰ ਰਿਹਾ ਹੈ। ਕਿਤੇ 'ਬਾਹੂਬਲੀ' ਸਪੈਸ਼ਲ ਥਾਲੀ ਤਿਆਰ ਕੀਤੀ ਜਾ ਰਹੀ ਹੈ ਤਾਂ ਕਿਤੇ ਸਪੈਸ਼ਲ ਬਰਗਰ। ਹੁਣ 'ਬਾਹੂਬਲੀ' ਦਾ ਰੰਗ ਸਾੜ੍ਹੀਆਂ 'ਤੇ ਵੀ ਦਿਖਣ ਲੱਗਾ ਹੈ। ਜੀ ਹਾਂ, 'ਬਾਹੂਬਲੀ' ਦੇ ਪ੍ਰਿੰਟ ਵਾਲੀਆਂ ਸਾੜ੍ਹੀਆਂ ਮਾਰਕੀਟ 'ਚ ਕਾਫੀ ਚਰਚਾ 'ਚ ਹਨ ਤੇ ਮਹਿਲਾਵਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ।
ਦੱਸਣਯੋਗ ਹੈ ਕਿ ਇਸ ਸਾੜ੍ਹੀ 'ਚ ਅਮਰੇਂਦਰ ਬਾਹੂਬਲੀ ਤੇ ਦੇਵਸੇਨਾ ਇਕੱਠੇ ਖੜ੍ਹੇ ਹਨ। ਸਾੜ੍ਹੀ ਦੇ ਪੱਲੇ 'ਚ ਇਹ ਪੋਸਟਰ ਹੈ ਤੇ ਵੀ. ਐੱਫ. ਐਕਸ. ਦੇ ਰੰਗਾਂ ਦੀ ਤਰਜ 'ਤੇ ਸਾੜ੍ਹੀ ਨੂੰ ਰੰਗੀਨ ਬਣਾਇਆ ਗਿਆ ਹੈ। ਇਹ ਸਾੜ੍ਹੀਆਂ ਆਨਲਾਈਨ ਵੱਖ-ਵੱਖ ਵੈੱਬਸਾਈਟਾਂ 'ਤੇ ਆਸਾਨੀ ਨਾਲ ਉਪਲੱਬਧ ਹਨ।
'ਬਾਹੂਬਲੀ' ਬਰਗਰ ਦੀ ਗੱਲ ਕੀਤੀ ਜਾਵੇ ਤਾਂ ਇਕ ਫਾਸਟ ਫੂਡ ਚੈਨ ਨੇ ਆਪਣੇ ਬਿਜ਼ਨੈੱਸ ਨੂੰ ਵਧਾਉਣ ਲਈ 'ਬਾਹੂਬਲੀ' ਦੇ ਨਾਂ 'ਤੇ ਇਕ ਬਰਗਰ ਲਾਂਚ ਕੀਤਾ ਹੈ। ਇਸ ਬਰਗਰ ਦੀ ਕੀਮਤ 250 ਰੁਪਏ ਹੈ। ਬਰਗਰ ਨੂੰ ਪ੍ਰਭਾਸ ਦੀ ਤਸਵੀਰ ਨਾਲ ਜੋੜ ਕੇ ਦਰਸ਼ਕਾਂ ਦੇ ਸਾਹਮਣੇ ਰੱਖਿਆ ਗਿਆ ਹੈ। ਇਹ ਬਰਗਰ ਸਿਨੇਮਾਘਰ 'ਚ ਆਏ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।


Tags: Baahubali Burger Saree ਬਾਹੂਬਲੀ ਬਰਗਰ ਸਾੜ੍ਹੀ