FacebookTwitterg+Mail

Movie review : 'ਬਾਰ ਬਾਰ ਦੋਖੇ'

baar baar dekho movie review
10 September, 2016 12:21:00 PM
ਮੁੰਬਈ— ਬਾਲੀਵੁੱਡ ਨਿਰਦੇਸ਼ਕ ਨਿਤਿਆ ਮਹਿਰਾ ਦੀ ਫਿਲਮ 'ਬਾਰ ਬਾਰ ਦੋਖੇ' ਬੀਤੇ ਦਿਨ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਅਭਿਨੇਤਰੀ ਕੈਟਰੀਨਾ ਕੈਫ ਅਤੇ ਅਭਿਨੇਤਾ ਸਿਧਾਰਥ ਮਲਹੋਤਰਾ ਨਾਲ ਰਾਮ ਕਪੂਰ, ਸਾਰਿਕਾ, ਸਿਆਲੀ ਗੁਪਤਾ ਮੁੱਖ ਭੂਮਿਕਾ 'ਚ ਨਜ਼ਰ ਆ ਰਹੇ ਹਨ। ਇਹ ਇਕ ਰੋਮਾਂਟਿਕ-ਡਰਾਮਾ ਫਿਲਮ ਹੈ।
ਜਾਣਕਾਰੀ ਮੁਤਾਬਕ ਫਿਲਮ 'ਬਾਰ ਬਾਰ ਦੇਖੋ' ਦੀ ਕਹਾਣੀ ਬਚਪਨ ਦੇ ਦੋਸਤ ਜੈ ਵਰਮਾ(ਸਿਧਾਰਥ) ਅਤੇ ਦੀਆ (ਕੈਟਰੀਨਾ) ਦੀ ਹੈ। ਜੈ ਗਣਿਤ ਦਾ ਪ੍ਰੋਫੈਸਰ ਅਤੇ ਦੀਆ ਕਲਾਕਾਰ ਹੈ। ਦੀਆ ਨੇ ਜੈ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ। ਜਦਕਿ, ਵਿਆਹ ਦੇ ਸਮੇਂ ਹੀ ਜੈ ਨੂੰ ਵਿਦੇਸ਼ ਤੋਂ ਨੌਕਰੀ ਦਾ ਆਫਰ ਆ ਜਾਂਦਾ ਹੈ। ਉਹ ਵਿਦੇਸ਼ ਜਾਣਾ ਚਾਹੁੰਦਾ ਹੈ ਪਰ ਦੀਆ ਦੇ ਪਿਤਾ ਭਾਵ ਰਾਮ ਕਪੂਰ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਬਿਲਕੁਲ ਤਿਆਰ ਨਹੀਂ ਹੁੰਦੇ। ਘਰ 'ਚ ਵਿਆਹ ਦਾ ਮਾਹੌਲ ਹੈ ਪਰ ਇਸ ਗੱਲ 'ਤੇ ਜੈ ਅਤੇ ਦੀਆ 'ਚ ਲੜਾਈ ਹੋ ਜਾਂਦੀ ਹੈ। ਜਦੋਂ ਜੈ ਸਵੇਰੇ ਉੱਠਦਾ ਹੈ ਤਾਂ ਉਨ੍ਹਾਂ ਦੀ ਜ਼ਿੰਦਗੀ ਦੇ 10 ਦਿਨ ਅੱਗੇ ਵੱਧ ਜਾਂਦੇ ਹਨ। ਉਹ ਆਪਣੀ ਪਤਨੀ ਨਾਲ ਹਨੀਮੂਨ 'ਤੇ ਥਾਈਲੈਂਡ 'ਚ ਹੁੰਦੇ ਹਨ। ਇਕ ਦਿਨ 'ਚ 10, ਦੂਜੇ ਦਿਨ 'ਚ 2 ਸਾਲ ਅਤੇ ਤੀਜੇ ਦਿਨ 16 ਸਾਲ ਉਨ੍ਹਾਂ ਦੀ ਜ਼ਿੰਦਗੀ ਅੱਗੇ ਵਧ ਜਾਂਦੀ ਹੈ। ਇਸ ਤੋਂ ਬਾਅਦ ਦੀਆ ਉਨ੍ਹਾਂ ਨੂੰ ਕੋਰਟ 'ਚ ਮਿਲਣ ਨੂੰ ਬੁਲਾਉਂਦੀ ਹੈ। ਉੱਥੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਦੀਆ ਉਨ੍ਹਾਂ ਤੋਂ ਤਲਾਕ ਲੈਣਾ ਚਾਹੁੰਦੀ ਹੈ।
ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜੈ ਆਪਣੀ ਜ਼ਿੰਦਗੀ 'ਚ ਦੀਆ ਨੂੰ ਵਾਪਸ ਲਿਆ ਸਕੇਗਾ ਜਾਂ ਨਹੀਂ? ਬਾਕੀ ਦੀ ਕਹਾਣੀ ਜਾਣਨ ਲਈ ਤੁਹਾਨੂੰ ਥੀਏਟਰ 'ਚ ਜਾਣਾ ਪਵੇਗਾ। ਫਿਲਮ ਦੇ ਸੰਗੀਤ ਨੂੰ ਤਾਂ ਪਹਿਲਾਂ ਹੀ ਲੋਕਾਂ ਨੇ ਖਿੜ੍ਹੇ ਮੱਥੇ ਸਵੀਕਾਰ ਕੀਤਾ ਹੈ। ਫਿਲਮ ਦੇ ਸੰਗੀਤ ਨੂੰ ਅਮਾਲ ਮੱਲਿਕ, ਬਾਦਸ਼ਾਹ, ਜਸਲੀਨ ਰਾਇਲ, ਅਤੇ ਬਿਲਾਲ ਸਈਅਦ ਨੇ ਕੰਪੋਜ ਕੀਤਾ ਹੈ। ਇਸ ਫਿਲਮ ਦਾ ਗਾਣਾ 'ਕਾਲਾ ਚਸ਼ਮਾ' ਪਹਿਲਾ ਤੋਂ ਹੀ ਸੁਪਰਹਿਟ ਹੋਇਆ ਹੈ।

Tags: ਬਾਰ ਬਾਰ ਦੋਖੇਮੂਵੀਰਿਵਿਊbaar baar dekhomoviereview