FacebookTwitterg+Mail

'ਟਾਰਜ਼ਨ' ਅਦਾਕਾਰ ਕਰ ਰਿਹਾ ਹੈ ਆਪਣੀ ਸਹਿ-ਅਦਾਕਾਰਾ ਨੂੰ ਡੇਟ, ਸੀਰੀਅਲ 'ਚ ਇਕੱਠੇ ਕਰ ਰਹੇ ਹਨ ਕੰਮ

    1/7
25 August, 2016 08:48:34 AM
ਮੁੰਬਈ— ਟੀ.ਵੀ. ਚੈਨਲ 'ਲਾਈਫ ਓਕੇ' ਦਾ ਸੀਰੀਅਲ 'ਰਿਸ਼ਤੋਂ ਕਾ ਸੌਦਾਗਰ— ਬਾਜ਼ੀਗਰ' ਉਸ ਸਮੇਂ ਚਰਚਾ 'ਚ ਆਇਆ, ਜਦੋਂ ਮੇਕਰਸ ਨੇ ਲੀਡ ਕਲਾਕਾਰ ਵਤਸਲ ਸੇਠ ਅਤੇ ਇਸ਼ੀਤਾ ਦੱਤ ਦੇ ਕਾਂਟ੍ਰੈਕਟ 'ਚ ਇਕ-ਦੂਜੇ ਨੂੰ ਡੇਟ ਨਾ ਕਰਨ ਦੀ ਸ਼ਰਤ ਰੱਖੀ ਸੀ। ਇਸ ਨੂੰ ਸਾਈਨ ਕਰਨ ਤੋਂ ਬਾਅਦ ਇਨ੍ਹਾਂ ਕਲਾਕਾਰਾਂ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਤਾਜ਼ਾ ਖਬਰ ਇਹ ਹੈ ਕਿ ਕਾਂਟ੍ਰੈਕਟ ਸਾਈਨ ਕਰਨ ਦੇ ਬਾਵਜੂਦ ਵੀ ਦੋਵੇਂ ਇਕ-ਦੂਜੇ ਦੇ ਕਾਫੀ ਕਰੀਬ ਆ ਗਏ ਹਨ।
ਰਿਪੋਰਟ ਮੁਤਾਬਕ ਅੱਜਕੱਲ ਇਹ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹੁਣੇ ਜਿਹੇ ਇਨ੍ਹਾਂ ਦੋਹਾਂ ਨੇ ਬੈਂਕਾਕ 'ਚ ਛੁੱਟੀਆਂ ਮਨਾਈਆਂ ਹਨ। ਖਬਰਾਂ ਅਨੁਸਾਰ, ''ਇਹ ਦੋਵੇਂ ਇਕ-ਦੂਜੇ ਨਾਲ ਵੱਧ ਤੋਂ ਵੱਧ ਸਮਾਂ ਵੈਨਿਟੀ ਵੈਨ 'ਚ ਬਿਤਾਉਂਦੇ ਹਨ। ਇਕ-ਦੂਜੇ ਨਾਲ ਸਮਾਂ ਬਿਤਾਉਣ ਲਈ ਇਨ੍ਹਾਂ ਦੋਹਾਂ ਨੇ ਬੈਂਕਾਕ 'ਚ ਛੁੱਟੀਆਂ ਮਨਾਉਣ ਦਾ ਪਲਾਨ ਬਣਾਇਆ ਸੀ।''
ਇਕ ਇੰਟਰਵਿਊ ਦੌਰਾਨ ਇਸ਼ੀਤਾ ਨੇ ਵਤਸਲ ਨਾਲ ਆਪਣੇ ਰਿਸ਼ਤੇ ਬਾਰੇ ਕਿਹਾ ਕਿ ਉਹ ਸਿਰਫ ਮੇਰੇ ਚੰਗੇ ਦੋਸਤ ਹਨ ਅਤੇ ਮੈਨੂੰ ਉਨ੍ਹਾਂ ਨਾਲ ਕੰਮ ਕਰਨਾ ਬੇਹੱਦ ਪਸੰਦ ਹੈ। ਉਹ ਬਹੁਤ ਕੂਲ ਹਨ। ਮੈਂ ਉਨ੍ਹਾਂ ਨੂੰ ਡੇਟ ਨਹੀਂ ਕਰ ਰਹੀ ਅਤੇ ਕਾਂਟ੍ਰੈਕਟ ਸਾਨੂੰ ਮਿਲਣ ਤੋਂ ਨਹੀਂ ਰੋਕ ਰਿਹਾ।'' ਛੁੱਟੀਆਂ ਬਾਰੇ ਪੁੱਛਣ 'ਤੇ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਜ਼ਿਕਰਯੋਗ ਹੈ ਕਿ ਸੀਰੀਅਲ 'ਚ ਵਤਸਲ ਸੇਠ 'ਆਰਵ ਤ੍ਰਿਵੇਦੀ' ਜਦਕਿ ਇਸ਼ੀਕਾ ਦੱਤ ਉਨ੍ਹਾਂ ਦੀ ਪ੍ਰੇਮਿਕਾ 'ਅਰੁੰਧਤੀ ਤ੍ਰਿਵੇਦੀ' ਦਾ ਕਿਰਦਾਰ ਨਿਭਾਅ ਰਹੀ ਹੈ। ਸੀਰੀਅਲ 'ਚ 'ਆਰਵ' ਅਰੁੰਧਤੀ ਨਾਲ ਪਿਆਰ ਡਰਾਮਾ ਕਰ ਰਿਹਾ ਪਰ ਅਰੁੰਧਤੀ ਉਸ ਨਾਲ ਸੱਚਾ ਪਿਆਰ ਕਰਦੀ ਹੈ।

Tags: ਬਾਜ਼ੀਗਰਵਤਸਲਇਸ਼ੀਤਾBaazigarVatsalIshita