FacebookTwitterg+Mail

ਡਰ ਕੇ ਭੱਜੇ ਕਪਿਲ ਸ਼ਰਮਾ ਨੂੰ ਬਾਬਾ ਰਾਮਦੇਵ ਨੇ ਚੁੱਕ ਕੇ ਲਿਆਂਦਾ ਸਟੇਜ 'ਤੇ (ਦੇਖੋ ਤਸਵੀਰਾਂ)

    1/7
19 January, 2017 05:47:36 PM
ਮੁੰਬਈ— 'ਦਿ ਕਪਿਲ ਸ਼ਰਮਾ ਸ਼ੋਅ' ਹਮੇਸ਼ਾ ਆਪਣੇ ਮਹਿਮਾਨਾਂ ਕਰਕੇ ਚਰਚਾ 'ਚ ਰਹਿੰਦਾ ਹੈ। ਕਪਿਲ ਦੇ ਨਵੇਂ ਮਹਿਮਾਨ ਬਾਬਾ ਰਾਮਦੇਵ ਹੋਣਗੇ, ਜਿਨ੍ਹਾਂ ਨਾਲ ਇਸ ਵਾਰ ਕਪਿਲ ਸਾਰਿਆਂ ਨੂੰ ਹਸਾਉਂਦੇ ਨਜ਼ਰ ਆਉਣਗੇ।
ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਅਸੀਂ ਦੇਖਦੇ ਹਾਂ ਕਿ ਜਦੋਂ ਬਾਬਾ ਕਪਿਲ ਨੂੰ ਯੋਗਾ ਕਰਨ ਲਈ ਕਹਿੰਦੇ ਹਨ ਤਾਂ ਉਹ ਸਿੱਧੂ ਦੇ ਪਿੱਛੇ ਲੁਕ ਜਾਂਦੇ ਹਨ। ਇਸ ਦੌਰਾਨ ਬਾਬਾ ਕਪਿਲ ਨੂੰ ਚੁੱਕ ਕੇ ਵਾਪਸ ਸਟੇਜ 'ਤੇ ਲਿਆਉਂਦੇ ਹਨ।
ਖਬਰਾਂ ਦੀ ਮੰਨੀਏ ਤਾਂ ਸ਼ੋਅ ਦੇ ਨਿਰਮਾਤਾ ਕਾਫੀ ਸਮੇਂ ਤੋਂ ਬਾਬਾ ਰਾਮਦੇਵ ਨੂੰ ਲਾਈਨਅੱਪ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਕਾਫੀ ਮਿਹਨਤ ਤੋਂ ਬਾਅਦ ਹੁਣ ਉਨ੍ਹਾਂ ਨੇ ਸ਼ੋਅ 'ਚ ਆਉਣ ਲਈ ਹਾਂ ਕੀਤੀ ਹੈ।

Tags: ਕਪਿਲ ਸ਼ਰਮਾ Kapil Sharma ਬਾਬਾ ਰਾਮਦੇਵ Baba Ramdev ਦਿ ਕਪਿਲ ਸ਼ਰਮਾ ਸ਼ੋਅ The Kapil Sharma Show