FacebookTwitterg+Mail

ਬੱਬਲ ਰਾਏ ਦਾ ਨਵਾਂ ਗੀਤ 'ਨਾਂਹ ਕਰ ਗਈ' 12 ਦਸੰਬਰ ਨੂੰ ਹੋਵੇਗਾ ਰਿਲੀਜ਼

babbal rai new song released by to 12 december
10 December, 2016 02:46:43 PM
ਜਲੰਧਰ— ਪਾਲੀਵੁੱਡ 'ਚ ਬੱਬਲ ਰਾਏ ਦਾ ਨਾਂ ਉਨ੍ਹਾਂ ਗਾਇਕਾਂ 'ਚ ਕਾਫੀ ਸ਼ੁਮਾਰ ਹੈ, ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਰਾਹੀਂ ਵੀ ਦਰਸ਼ਕਾਂ 'ਚ ਵੱਖਰੀ ਪਛਾਣ ਬਣਾਈ ਹੈ। ਬੱਬਲ ਰਾਏ ਇਕ ਪੰਜਾਬੀ ਗਾਇਕ ਹੋਣ ਦੇ ਨਾਲ-ਨਾਲ ਇਕ ਲੇਖਕ ਤੇ ਚੰਗਾ ਅਭਿਨੇਤਾ ਵੀ ਹੈ। ਉਸ ਦੀਆਂ ਮੁੱਖ ਐਲਬਮਸ 'ਸਾਊ ਪੁੱਤ' ਅਤੇ 'ਗਰਲਫ੍ਰੈਂਡ' ਹੈ। ਦਰਸ਼ਕਾਂ ਨੂੰ ਉਸ ਦੇ ਗਾਣੇ ਕਾਫੀ ਪਸੰਦ ਆ ਰਹੇ ਹਨ। ਹੁਣ ਬੱਬਲ ਰਾਏ ਦੀ ਨਵੀਂ ਐਲਬਮ 'ਜੰਪ ਟੂ ਭੰਗੜਾ' ਦਾ ਦੂਜਾ ਨਵਾਂ ਗੀਤ 'ਨਾਂਹ ਕਰ ਗਈ' ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ। ਜਿਸ 'ਚ ਬੱਬਸ ਰਾਏ ਆਪਣਾ ਟੁੱਟਾ ਦਿਲ ਦਿਖਾ ਰਿਹਾ ਹੈ। ਬੱਬਲ ਦਾ ਇਹ ਪੂਰਾ ਗੀਤ 12 ਦਸੰਬਰ ਨੂੰ ਰਿਲੀਜ਼ ਹੋਵੇਗਾ।

Tags: ਬੱਬਲ ਰਾਏਨਵਾਂ ਗੀਤ12 ਦਸੰਬਰਰਿਲੀਜ਼Babbal Rai new song December 12 released