FacebookTwitterg+Mail

B'day Spl: 'ਸਾਉਣ ਦੀ ਝੜੀ' ਐਲਬਮ ਨਾਲ ਬੱਬੂ ਮਾਨ ਨੇ ਦਰਸ਼ਕਾਂ ਦੇ ਦਿਲਾਂ 'ਚ ਬਣਾਈ ਸੀ ਖਾਸ ਜਗ੍ਹਾ

    1/11
29 March, 2017 01:01:42 PM
ਜਲੰਧਰ— ਪੰਜਾਬੀ ਇੰਡਸਟਰੀ ਦਾ ਮਸ਼ਹੂਰ ਅਭਿਨੇਤਾ ਅਤੇ ਪੰਜਾਬੀ ਗਾਇਕ ਬੱਬੂ ਮਾਨ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 29 ਮਾਰਚ 1975 ਨੂੰ ਖੰਟ ਮਾਨਪੁਰ, ਪੰਜਾਬ 'ਚ ਹੋਇਆ। ਬੱਬੂ ਮਾਨ ਪਾਲੀਵੁੱਡ ਇੰਡਸਟਰੀ ਅਤੇ ਗਾਇਕੀ ਤੋਂ ਇਲਾਵਾ ਗੀਤਕਾਰ, ਸੰਗੀਤਸਾਜ਼, ਪ੍ਰੋਡਿਊਸਰ ਅਤੇ ਲੱਖਕ ਵੀ ਹਨ। ਉਨ੍ਹਾਂ ਨੇ ਹੁਣ ਤੱਕ ਕਈ ਫਿਲਮਾਂ 'ਚ ਵੀ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਦਿਖਾ ਚੁੱਕੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਸਾਲ 1998 'ਚ ਕੀਤੀ ਸੀ। ਉਨ੍ਹਾਂ ਦੀ ਪਹਿਲੀ ਐਲਬਮ ਸਾਲ 1998 'ਚ 'ਸੱਜਣ ਰੁਮਾਲ ਦੇ ਗਿਆ' ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ 'ਸਾਉਣ ਦੀ ਝੜੀ' ਐਲਬਮ ਆਈ, ਜੋ ਕਾਫੀ ਸੁਪਰਹਿੱਟ ਸਾਬਿਤ ਹੋਈ।
ਇਸ ਤੋਂ ਬਾਅਦ ਸਾਲ 2003 ਇਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ 'ਹਵਾਏ' ਰਿਲੀਜ਼ ਹੋਈ। ਇਸ 'ਚ ਇਨ੍ਹਾਂ ਨੇ ਪਲੇਬੈਕ ਗਾਇਕ ਦੇ ਤੌਰ 'ਤੇ ਸੁਖਵਿੰਦਰ, ਅਤੇ ਜਤਪਿੰਦਰ ਨਰੂਲਾ ਨਾਲ ਕੰਮ ਕੀਤਾ। ਇਸ ਤੋਂ ਬਾਅਦ ਬੱਬੂ ਦੀ ਸਾਲ 2005 ਨੂੰ 'ਪਿਆਸ' ਐਲਬਮ ਰਿਲੀਜ਼ ਹੋਈ। ਇਸ ਦਾ ਗਾਣਾ 'ਓਹੀ ਚੰਨ ਓਹੀ ਰਾਤਾਂ' ਨੂੰ ਦਰਸ਼ਕਾਂ ਨੇ ਬਹੁਤ ਹੀ ਪਸੰਦ ਕੀਤਾ ਸੀ। ਸਾਲ 2007 'ਚ ਇਨਾਂ ਦੀ ਪਹਿਲੀ ਹਿੰਦੀ ਐਲਬਮ 'ਮੇਰਾ ਗਮ' ਰਿਲੀਜ਼ ਹੋਈ। ਉਦੋਂ ਤੱਕ ਇਸ ਗਾਇਕ ਨੇ ਦਰਸ਼ਕਾਂ ਵਿਚਾਲੇ ਆਪਣੀ ਖਾਸ ਪਛਾਣ ਬਣਾ ਲਈ ਸੀ। ਬੱਬੂ ਮਾਨ ਪੰਜਾਬੀ ਫਿਲਮ 'ਵਾਘਾਂ' ਅਤੇ 'ਦਿਲ ਤੈਨੂ ਕਰਦਾ ਹੈ ਪਿਆਰ' ਨੂੰ ਵੀ ਆਪਣੀ ਆਵਾਜ਼ ਦੇ ਚੁੱਕੇ ਹਨ। ਪਾਲੀਵੁੱਡ ਫਿਲਮਾਂ ਦੇ ਨਾਲ-ਨਾਲ ਬੱਬੂ ਨੇ ਬਾਲੀਵੁੱਡ 'ਚ ਵੀ ਕਾਫੀ ਨਾਂ ਰੌਸ਼ਨ ਕੀਤਾ ਹੈ।
ਬਾਲੀਵੁੱਡ ਫਿਲਮਾਂ 'ਵਾਦਾ ਰਹਾ', 'ਕਰੂਕ' ਅਤੇ 'ਸਾਹਿਬ ਬੀਵੀ ਔਰ ਗੈਂਗਸਟਰ' ਨੂੰ ਦਾ ਪ੍ਰੋਡਕਸ਼ਨ ਵੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਬੱਬੂ ਮਾਲ ਯਸ਼ ਚੋਪੜਾ ਦੀ ਫਿਲਮ 'ਚਲਤੇ-ਚਲਤੇ' ਲਈ ਗਾਣਾ 'ਲਾਈ ਵੀ ਨਾ ਗਈ' ਨੂੰ ਪੱਪੂ ਢਿਲੋਂ ਨਾਲ ਲਿੱਖ ਵੀ ਚੁੱਕੇ ਹਨ। ਇਸ ਫਿਲਮ ਦਾ ਇਹ ਗਾਣਾ ਬਹੁਤ ਹੀ ਹਿੱਟ ਹੋਇਆ ਸੀ। ਬੱਬੂ ਮਾਨ ਦੇਸ਼ਾਂ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਆਪਣੇ ਗੀਤਾਂ ਦਾ ਜਲਵਾ ਬਿਖੇਰ ਚੁੱਕੇ ਹਨ। ਬੱਬੂ ਏਸ਼ੀਆ, ਆਸਟ੍ਰੇਲੀਆ, ਯੂਰਪ ਆਦਿ ਵਿਦੇਸ਼ਾਂ 'ਚ ਆਪਣੇ ਲਾਈਵ ਸ਼ੋਅ ਵੀ ਕਰ ਚੁੱਕੇ ਹਨ। ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਇਨ੍ਹਾਂ 'ਚੋਂ 'ਖੇਲ', 'ਹਵਾਏ', 'ਚਲਤੇ-ਚਲਤੇ', 'ਵਾਘਾਂ', 'ਵਾਧਾ ਰਹਾ', 'ਹਸ਼ਰ', 'ਕਰੂਕ' 'ਦਿਲ ਤੇਨੂ ਕਰਦਾ ਹੈ ਪਿਆਰ' ਮੁੱਖ ਹਨ।

Tags: Babbu MaanBirthdaySaun Di JhadiHawayeinMera Ghamਬੱਬੂ ਮਾਨਸਾਉਣ ਦੀ ਝੜੀਹਵਾਏ