FacebookTwitterg+Mail

ਹਥਿਆਰਾਂ ਵਾਲੇ ਗੀਤਾਂ 'ਤੇ ਬੱਬੂ ਮਾਨ ਦੇ ਬੋਲ, ਮੋਦੀ 'ਤੇ ਵੀ ਲਾਇਆ ਤਵਾ

babbu maan on violent songs and pm modi
18 February, 2018 05:12:02 PM

ਜਲੰਧਰ (ਬਿਊਰੋ)— ਹਾਲ ਹੀ 'ਚ ਬੱਬੂ ਮਾਨ ਦਾ ਗੀਤ 'ਤੇਰੀ ਯਾਦ ਆਤੀ ਹੈ' ਰਿਲੀਜ਼ ਹੋਇਆ। ਇਸੇ ਸਿਲਸਿਲੇ 'ਚ ਉਨ੍ਹਾਂ ਨੇ ਇਕ ਪ੍ਰੈੱਸ ਕਾਨਫਰੰਸ ਰੱਖੀ, ਜਿਸ ਦੀ ਇਕ ਵੀਡੀਓ ਵੀ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਵੀਡੀਓ 'ਚ ਬੱਬੂ ਮਾਨ ਹਥਿਆਰਾਂ ਵਾਲੇ ਗੀਤਾਂ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਬੱਬੂ ਮਾਨ ਕੋਲੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਹਥਿਆਰਾਂ ਤੇ ਕੁੱਟਮਾਰ ਵਾਲੇ ਗੀਤਾਂ 'ਤੇ ਪੰਜਾਬ ਸਰਕਾਰ ਐਕਸ਼ਨ ਲੈ ਰਹੀ ਹੈ ਤਾਂ ਬੱਬੂ ਮਾਨ ਨੇ ਕਿਹਾ ਕਿ ਅਸਲੇ ਤੇ ਹਥਿਆਰਾਂ ਵਾਲੇ ਗੀਤ ਟੀ. ਵੀ. ਚੈਨਲਾਂ 'ਤੇ ਚੱਲਦੇ ਹਨ ਤੇ ਟੀ. ਵੀ. ਚੈਨਲ ਵਾਲੇ ਹੀ ਅਜਿਹੇ ਗੀਤ ਰੋਕ ਸਕਦੇ ਹਨ।

ਬੱਬੂ ਮਾਨ ਨੇ ਅੱਗੇ ਕਿਹਾ ਕਿ ਗੀਤ ਦਿਖਾਉਣ ਦਾ ਜ਼ਰੀਆ ਯੂਟਿਊਬ ਹੈ ਤੇ ਯੂਟਿਊਬ 'ਤੇ ਪਹਿਲਾਂ ਹੀ ਬਹੁਤ ਗੰਦ ਹੈ, ਫਿਰ ਮੋਦੀ ਜੀ ਇਸ ਨੂੰ ਬੈਨ ਕਿਉਂ ਨਹੀਂ ਕਰਵਾਉਂਦੇ। ਉਨ੍ਹਾਂ ਕਿਹਾ ਕਿ ਮੋਦੀ ਸਾਬ੍ਹ ਇਸ ਨੂੰ ਬੈਨ ਕਰ ਸਕਦੇ ਹਨ, ਉਹ ਕੁਝ ਵੀ ਕਰ ਸਕਦੇ ਹਨ। ਉਹ ਜੇਕਰ ਜੀ. ਐੱਸ. ਟੀ. ਲਗਾ ਸਕਦੇ ਹਨ ਤਾਂ ਇਹ ਵੀ ਕਰ ਸਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਜਿੰਨੀਆਂ ਇਤਿਹਾਸਕ ਕਿਤਾਬਾਂ ਹਨ, ਉਨ੍ਹਾਂ 'ਚੋਂ ਬਹੁਤੀਆਂ ਕਾਮ ਨਾਲ ਭਰੀਆਂ ਹੋਈਆਂ ਹਨ, ਫਿਰ ਉਨ੍ਹਾਂ ਨੂੰ ਕਿਉਂ ਨਹੀਂ ਬੈਨ ਕੀਤਾ ਜਾਂਦਾ। ਇਥੋਂ ਤਕ ਕਿ 'ਸ਼ੋਅਲੇ' ਫਿਲਮ ਸਭ ਤੋਂ ਵੱਧ ਚੱਲੀ ਭਾਰਤੀ ਫਿਲਮ ਹੈ। ਉਸ 'ਚ ਗੱਭਰ ਸਿੰਘ ਡਾਕੂ ਸੀ। ਕੀ ਗੱਭਰ ਸਿੰਘ ਨੂੰ ਦੇਖ ਕੇ ਸਾਰੇ ਡਾਕੂ ਬਣ ਗਏ? ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਸਿੰਗਰ ਟਾਰਗੇਟ ਬਣ ਗਏ ਹਨ। ਜੇਕਰ ਕਿਸੇ ਨੇ ਛੇਤੀ ਮਸ਼ਹੂਰ ਹੋਣਾ ਹੈ ਤਾਂ ਉਹ ਗਾਉਣ ਵਾਲੇ ਦੀ ਲੱਤ ਖਿੱਚ ਲੈਂਦਾ ਹੈ।


Tags: Babbu Maan Punjabi Singer PM Modi Narendra Modi

Edited By

Rahul Singh

Rahul Singh is News Editor at Jagbani.