FacebookTwitterg+Mail

ਇਸ ਨਾਮੀ ਗੀਤਕਾਰ ਦੀ ਮੌਤ ਦੀ ਝੂਠੀ ਖਬਰ ਨੇ ਮਚਾਈ ਤੜਥੱਲੀ, ਗਾਇਕ ਪਾਏ ਅਚੰਭੇ 'ਚ

babu singh maan moraa
16 January, 2018 03:44:25 PM

ਜਲੰਧਰ(ਪਰਮਜੀਤ)— ਦੇਸ਼ਾਂ ਵਿਦੇਸ਼ਾਂ ਵਿਚ ਆਪਣੇ ਲਿਖੇ ਗੀਤਾਂ ਤੇ ਫਿਲਮਾਂ ਰਾਹੀ ਆਪਣੇ ਪਿੰਡ ਦਾ ਨਾਂ ਚਮਕਾਉਣ ਵਾਲੇ ਜ਼ਿਲਾ ਫਰੀਦਕੋਟ ਦੇ ਸਾਦਿਕ ਤੋਂ ਥੋੜੀ ਦੂਰ ਪਿੰਡ ਮਾਨ ਮਰਾੜ ਦੇ ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੀ ਅੱਜ ਸਵੇਰੇ ਹੀ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋਈ ਮੌਤ ਦੀ ਝੂਠੀ ਖਬਰ ਨੇ ਪੰਜਾਬੀ ਗੀਤ ਜਗਤ, ਪਾਲੀਵੁੱਡ ਤੇ ਬਾਲੀਵੁੱਡ ਇੰਡਸਟਰੀਜ਼ ਸਮੇਤ ਲੱਖਾਂ ਲੋਕਾਂ ਦੇ ਦਿਲ ਝੰੜੋੜ ਕੇ ਰੱਖ ਦਿੱਤੇ। ਇਸ ਖਬਰ ਕਾਰਨ ਅਨੇਕਾਂ ਲੋਕ ਅਚੰਭੇ ਵਿਚ ਸਨ ਤੇ ਸਭ ਇਕ-ਦੂਜੇ ਨੂੰ ਫੋਨ ਕਰਕੇ ਅਣਸੁਖਾਵੀਂ ਘਟਨਾ ਬਾਰੇ ਪੜਤਾਲ ਕਰ ਰਹੇ ਸਨ ਤੇ ਕਈ ਦੋਸਤ ਮਿੱਤਰਾਂ ਨੇ ਉਨਾਂ ਦੇ ਬੇਟੇ ਰਵੀ ਮਾਨ ਨੂੰ ਵੀ ਫੋਨ 'ਤੇ ਸਪੰਰਕ ਕਰਕੇ ਇਸ ਦੀ ਜਾਣਕਾਰੀ ਲਈ, ਜਿਸ 'ਤੇ ਮੰਦਭਾਗੀ ਖਬਰ ਝੂਠੀ ਹੋਣ ਤੇ ਮਾਨ ਸਾਹਿਬ ਦੇ ਪ੍ਰਸੰਸਕਾਂ ਨੇ ਤਸੱਲੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਾਨ ਮਰਾੜਾਂ ਵਾਲਿਆਂ ਦੀ ਲੰਮੀ ਉਮਰ ਦੀ ਦੁਆ ਵੀ ਕੀਤੀ। ਬਹੁਤ ਸਾਰੇ ਨਾਮੀ ਲੋਕਾਂ ਅਤੇ ਪ੍ਰਸਿੱਧ ਗਾਇਕ ਹਰਭਜਨ ਮਾਨ, ਪ੍ਰਸਿੱਧ ਗੀਤਕਾਰ ਲਖਵਿੰਦਰ ਮਾਨ ਸਮੇਤ ਅਨੇਕਾਂ ਸ਼ੁਭਚਿੰਤਕਾਂ ਨੇ ਆਪਣੇ-ਆਪਣੇ ਫੇਸਬੁੱਕ ਪੇਜ 'ਤੇ ਅਤੇ ਅਨੇਕਾਂ ਵੈਟਸ ਐੱਪ ਗਰੁੱਪਾਂ 'ਤੇ ਗੀਤਕਾਰੀ ਦੇ ਖੇਤਰ ਵਿਚ ਆਪਣੇ ਨਾਂ ਦਾ ਲੋਹਾ ਮਨਾਉਣ ਵਾਲੇ ਮਾਨ ਸਾਹਿਬ ਦੀ ਮੌਤ ਨੂੰ ਝੂਠਾ ਦੱਸਦਿਆਂ ਕਿਹਾ ਕਿ ਲੋਕ ਇਹ ਤਰਾਂ ਦੀਆਂ ਝੂਠੀਆਂ ਅਫਵਾਵ ਫੈਲਾਉਣ ਤੋ ਪਹਿਲਾ ਪਰਿਵਾਰ ਮੈਂਬਰ ਤੋਂ ਤਸੱਲੀ ਕਰ ਲਿਆ ਕਰਨ।
ਜਿਕਰਯੋਗ ਹੈ ਕਿ ਅੱਜ ਸ. ਮਾਨ ਦੇ ਨਜ਼ਦੀਕੀ ( ਸਾਲੇ) ਰਿਸ਼ਤੇਦਾਰ  ਗੁਰਨਾਮ ਸਿੰਘ ਦੀ ਮੌਤ ਹੋਈ ਸੀ ਜੋ ਕਿ ਮਰਾੜ ਹੀ ਰਹਿੰਦੇ ਹਨ।


Tags: Babu Singh MaanPunjabi Song Writerਬਾਬੂ ਸਿੰਘ ਮਾਨ ਮਰਾੜਾਂ

Edited By

Sunita

Sunita is News Editor at Jagbani.