FacebookTwitterg+Mail

'ਬਾਬੂਮੋਸ਼ਾਏ ਬੰਦੂਕਬਾਜ਼' ਦਾ ਟਰੇਲਰ ਰਿਲੀਜ਼, ਗੈਂਗਸਟਰ ਅਵਤਾਰ 'ਚ ਦਿਖੇ ਨਵਾਜ਼ੂਦੀਨ ਸਿੱਦਿਕੀ (ਵੀਡੀਓ)

babumoshai bandookbaaz
11 July, 2017 04:35:02 PM

ਮੁੰਬਈ— ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਦੀ ਆਉਣ ਵਾਲੀ ਫਿਲਮ 'ਬਾਬੂਮੋਸ਼ਾਏ ਬੰਦੂਕਬਾਜ਼' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਹਰ ਵਾਰ ਦੀ ਤਰ੍ਹਾਂ ਆਪਣੇ ਪ੍ਰਸ਼ੰਸਕਾਂ ਲਈ ਕੁਝ ਵੱਖ ਕਰਨ ਦੀ ਕੋਸ਼ਿਸ਼ ਕਰਨ ਕਰ ਰਹੇ ਹਨ। ਇਸ ਵਾਰ ਟਰੇਲਰ ਨੂੰ ਨਵਾਜ਼ੂਦੀਨ ਨੇ ਆਪਣੇ ਅਧਿਕਾਰਤ ਫੇਸਬੁਕ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਸਟਾਈਲਬਾਜ, ਨਾਟਕਬਾਜ ਅਤੇ ਬਹੁਤ ਕੁਝ''। ਇਸ ਟਰੇਲਰ 'ਚ ਨਵਾਜ਼ੂਦੀਨ ਇਕ ਅਨੋਖੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਇਸ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਸੀ ਜਿਸ 'ਚ ਨਵਾਜ਼ੂਦੀਨ ਲੂੰਗੀ ਪਹਿਣੇ , ਮੋਡੇ 'ਤੇ ਰੇਡਿਓ ਲਟਕਾਏ, ਹੱਥ 'ਚ ਡਿਬਾ ਫੜੇ ਹੋਏ ਅਤੇ ਕਮਰ 'ਤੇ ਬੰਦੂਕ ਟੰਗੀ ਹੋਈ ਨਜ਼ਰ ਆ ਰਹੇ ਹਨ। 


ਜ਼ਿਕਰਯੋਗ ਹੈ ਕਿ ਫਿਲਮ 'ਬਾਬੂਮੋਸ਼ਾਏ ਬੰਦੂਕਬਾਜ਼' ਦਾ ਨਿਰਦੇਸ਼ਨ ਕੁਸ਼ਾਨ ਨੰਦ ਕਰ ਰਿਹਾ ਹੈ। ਇਹ ਫਿਲਮ ਉਸ ਸਮੇਂ ਵਿਵਾਦਾਂ 'ਚ ਆਈ ਸੀ ਜਦੋਂ ਨਿਰਦੇਸ਼ਕ ਨਾਲ ਹੋਏ ਵਿਵਾਦ ਤੋਂ ਬਾਅਦ ਅਭਿਨੇਤਰੀ ਚਿਤਰਾਗੰਦਾ ਸਿੰਘ ਨੇ ਫਿਲਮ ਨੂੰ ਅਧੂਰਾ ਹੀ ਛੱਡ ਦਿੱਤਾ ਸੀ। ਇਸ ਫਿਲਮ ਦਾ ਐਲਾਨ ਪਹਿਲਾਂ 2014 'ਚ ਹੋਇਆ ਸੀ ਪਰ ਵਿਵਾਦਾਂ ਕਰਕੇ ਫਿਲਮ ਰਿਲੀਜ਼ ਹੋਣ ਤੋਂ ਰਹਿ ਗਈ ਸੀ। ਇਸ ਫਿਲਮ 'ਚ ਨਵਾਜ਼ੂਦੀਨ ਸਿਦਿੱਕੀ ਤੋਂ ਇਲਾਵਾ ਬਿਦਿਤਾ ਬੇਗ, ਜਤਿਨ ਗੋਸਵਾਮੀ, ਮੁਰਲੀ ਸ਼ਰਮਾ ਅਤੇ ਦਿਵਿਆ ਦੱਤਾ ਵਰਗੇ ਸਟਾਰ ਨਜ਼ਰ ਆਉਣਗੇ।


Tags: Nawazuddin Siddiqui Babumoshai Bandookbaaz Hindi FilmTrailer  Radio ਨਵਾਜ਼ੂਦੀਨ ਸਿੱਦੀਕੀ ਬਾਬੂਮੋਸ਼ਾਅ ਬੰਦੂਕਬਾਜ਼