FacebookTwitterg+Mail

ਇੰਟੀਮੇਟ ਸੀਨ 'ਚ ਬੋਲਡਨੈੱਸ ਲਿਆਉਣ ਅਤੇ ਅਸਲੀ ਦਿਖਾਉਣ ਲਈ ਅਦਾਕਾਰਾ ਨੇ ਕੀਤਾ ਇਹ ਕੰਮ!!

babumoshai bandookbaaz
18 August, 2017 04:58:34 PM

ਮੁੰਬਈ— ਬਾਲੀਵੁੱਡ ਦੇ ਬਿਹਤਰੀਨ ਐਕਟਰ ਨਵਾਜ਼ੂਦੀਨ ਸਿੱਦਿਕੀ ਦੀ ਨਵੀਂ ਫਿਲਮ ਨੂੰ 'ਬਾਬੂਮੋਸ਼ਾਏ ਬੰਦੂਰਬਾਜ਼' ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫਿਲਮ ਦੇ ਇੰਟੀਮੇਟ ਸੀਨ ਨੂੰ ਲੈ ਕੇ ਕਾਫੀ ਬਵਾਲ ਮਚਿਆ। ਸੈਂਸਰ ਬੋਰਡ ਨੇ ਤਾਂ ਫਿਲਮ 'ਚ 48 ਲਗਾਏ ਸਨ। ਫਿਲਮ 'ਚ ਅਦਾਕਾਰਾ ਬਿਦਿਤਾ ਨਾਲ ਨਵਾਜ਼ ਦੇ ਜ਼ਬਰਦਸਤ ਇੰਟੀਮੇਟ ਸੀਨ ਦਿੱਤੇ ਹਨ। ਇਨ੍ਹਾਂ ਸੀਨਜ਼ ਦੀ ਵਜ੍ਹਾ ਕਾਰਨ ਇਹ ਫਿਲਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ ਹੁਣ ਇਹ ਫਿਲਮ 48 ਨਹੀਂ 8 ਕੱਟ ਨਾਲ ਰਿਲੀਜ਼ ਹੋਵੇਗੀ।

Punjabi Bollywood Tadka

ਜਾਣਕਾਰੀ ਮੁਤਾਬਕ ਫਿਲਮ ਦੀ ਅਦਾਕਾਰਾ ਬਿਦਿਤਾ ਬੇਗ ਨੇ ਹਾਲ ਹੀ 'ਚ ਇਸ ਦੇ ਇੰਟੀਮੇਟ ਸੀਨ ਦੇ ਬਾਰੇ 'ਚ ਕਈ ਗੱਲਾਂ ਦੱਸੀਆਂ। ਇਕ ਇੰਟਰਵਿਊ 'ਚ ਬਿਦਿਤਾ ਨੇ ਕਿਹਾ, ''ਫਿਲਮ 'ਚ ਮੇਰਾ ਕਿਰਦਾਰ 'ਫੁਲਵਾ' ਦਾ ਹੈ। ਜੋ ਬਹੁਤ ਹੀ ਸਿੱਧੀ-ਸਾਦੀ ਅਤੇ ਕਿਊਟ ਲੜਕੀ ਹੈ। ਇੰਟੀਮੇਟ ਸੀਨ 'ਚ ਫੁਲਵਾ ਦੀ ਬੋਲਡਨੈੱਸ ਉਭਰ ਕੇ ਨਹੀਂ ਆ ਰਹੀ ਸੀ। ਇਸ ਲਈ ਮੈਂ ਨਿਰਦੇਸ਼ਕ ਤੋਂ ਕਈ ਵਾਰ ਰੀਟੇਕ ਕਰਨ ਨੂੰ ਕਿਹਾ, ਕਿਉਂਕਿ ਮੈਂ ਨਵਾਜ਼ ਭਾਵ ਇਕ ਪ੍ਰਫੈਕਸ਼ਨਿਸਟ ਨਾਲ ਕੰਮ ਕਰ ਰਹੀ ਸੀ ਇਸ ਲਈ ਮੇਰਾ ਸ਼ਾਰਟ ਵੀ ਪ੍ਰਫੈਕਟ ਹੋਣਾ ਚਾਹੀਦਾ ਸੀ।

Punjabi Bollywood Tadka

ਬਿਦਿਤਾ ਨੇ ਕਿਹਾ, 'ਜਦੋਂ ਦੋ ਐਕਟਰਜ਼ ਕੈਮਰੇ ਦੇ ਸਾਹਮਣੇ ਕਿੱਸ ਕਰਦੇ ਹਨ ਤਾਂ ਰੀਅਲ ਦਿਖਣਾ ਜ਼ਰੂਰੀ ਹੈ। ਕੁਝ ਵੀ ਫੇਕ ਨਹੀਂ ਲੱਗਣਾ ਚਾਹੀਦਾ।'' ਜ਼ਿਕਰਯੋਗ ਹੈ ਕਿ ਇਹ ਬਿਦਿਤਾ ਦੀ ਨਵਾਜ਼ ਨਾਲ ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਬਿਦਿਤਾ ਨੇ ਕਦੀ ਕੋਈ ਇੰਟੀਮੇਟ ਸੀਨ ਨਹੀਂ ਕੀਤਾ ਹੈ। ਇਸ ਤੋਂ ਪਹਿਲੇ ਚਿਤਰਾਂਗਦਾ ਸਿੰਘ ਦੇ ਨਾਲ ਨਵਾਜ਼ ਨੂੰ ਇੰਟੀਮੇਟ ਸੀਨ ਕਰਨੇ ਸਨ ਪਰ ਚਿਤਰਾਂਗਦਾ ਨੇ ਅਜਿਹੇ ਸੀਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਕਾਰਨ ਉਨ੍ਹਾਂ ਨੇ ਫਿਲਮ ਛੱਡ ਦਿੱਤੀ ਸੀ।

Punjabi Bollywood Tadka

ਇਸ ਤੋਂ ਬਾਅਦ ਨਵਾਜ਼ ਨੇ ਬਿਦਿਤਾ ਨਾਲ ਇਹ ਸੀਨ ਸ਼ੂਟ ਕੀਤੇ। ਦੱਸਣਯੋਗ ਹੈ ਕਿ 8 ਕੱਟ ਦੇ ਨਾਲ ਰਿਲੀਜ਼ ਹੋ ਰਹੀ ਇਸ ਫਿਲਮ ਦੇ ਇੰਟੀਮੇਟ ਸੀਨ ਦਰਸ਼ਕਾਂ ਨੂੰ ਥੀਏਟਰ 'ਚ ਦੇਖਣ ਨੂੰ ਮਿਲਣਗੇ। ਕੁਸ਼ਨ ਨਦੀ ਦੇ ਨਿਰਦੇਸ਼ਕ 'ਚ ਬਣੀ ਇਹ ਫਿਲਮ 25 ਅਗਸਤ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਟਰੇਲਰ ਲੋਕਾਂ ਨੂੰ ਕਾਫੀ ਪਸੰਦ ਆਇਆ ਹੈ।

Punjabi Bollywood Tadka


Tags: Bollywood Celebrity Hindi MovieNawazuddin SiddiquiBabumoshai Bandookbaazਨਵਾਜ਼ੂਦੀਨ ਸਿੱਦੀਕੀਬਾਬੂਮੋਸ਼ਾਏ ਬੰਦੂਕਬਾਜ