FacebookTwitterg+Mail

ਪੰਜਾਬੀ ਗਾਇਕ ਰਵਿੰਦਰ ਭਿੰਦਰ ਦਾ ਗੀਤ 'ਬੈਚੁਲਰ ਲਾਈਫ' ਰਿਲੀਜ਼ (ਵੀਡੀਓ)

bachelors life
06 June, 2018 08:02:20 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਰਵਿੰਦਰ ਭਿੰਦਰ ਦਾ ਗੀਤ 'ਬੈਚੁਲਰ ਲਾਈਫ' ਰਿਲੀਜ਼ ਹੋ ਗਿਆ ਹੈ। ਜਿਵੇਂ ਕਿ ਨਾਂ ਤੋਂ ਹੀ ਜ਼ਾਹਿਰ ਹੈ ਗੀਤ 'ਚ ਬੈਚੁਲਰਸ ਦੀ ਲਾਈਫ ਯਾਨੀ ਕਿ ਛੜਿਆਂ ਦੀ ਜ਼ਿੰਦਗੀ ਦਿਖਾਈ ਗਈ ਹੈ, ਜਿਹੜੇ ਆਪਣੇ ਦਿਲ ਦੀ ਰਾਣੀ ਦੀ ਰੱਬ ਕੋਲੋਂ ਮੰਗ ਕਰ ਰਹੇ ਹਨ। ਗੀਤ ਦੀ ਵੀਡੀਓ ਕਾਫੀ ਮਜ਼ਾਕੀਆ ਅੰਦਾਜ਼ ਵਾਲੀ ਹੈ, ਜਿਸ ਨੂੰ ਦੇਖ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਵੀ ਆਏਗੀ।

ਦੱਸਣਯੋਗ ਹੈ ਕਿ ਇਸ ਗੀਤ ਨੂੰ ਟਰਡੀਸ਼ਨਲ ਨੇ ਲਿਖਿਆ ਹੈ, ਜਦਕਿ ਮਿਊਜ਼ਿਕ ਸ਼ੇਰ ਅਜ਼ਾਦ ਦਾ ਹੈ। ਗੀਤ ਨੂੰ ਡਾਇਰੈਕਟ ਮੀਤ ਗਿੱਲ ਨੇ ਕੀਤਾ ਹੈ, ਜਿਹੜਾ ਜੱਸ ਰਿਕਾਰਡਸ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਹੈ। ਖਬਰ ਲਿਖੇ ਜਾਣ ਤਕ ਇਸ ਗੀਤ ਨੂੰ ਯੂਟਿਊਬ 'ਤੇ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।


Tags: Bachelors Life Ravinder Bhinder Jass Records Latest Punjabi Song

Edited By

Rahul Singh

Rahul Singh is News Editor at Jagbani.