FacebookTwitterg+Mail

'ਰੱਬ ਦਾ ਰੇਡੀਓ' ਦਾ ਪ੍ਰਮੋਸ਼ਨ, ਮੈਂਡੀ ਨਾਲ ਨਜ਼ਰ ਆਇਆ ਬਾਦਸ਼ਾਹ

badshah
27 March, 2017 10:45:10 AM
ਜਲੰਧਰ— ਹਾਲ ਹੀ 'ਚ ਫਿਲਮ 'ਰੱਬ ਦਾ ਰੇਡੀਓ' ਦਾ ਟ੍ਰੇਲਰ ਲਾਂਚ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਸ ਫਿਲਮ ਦੀ ਕਹਾਣੀ ਲਿਖੀ ਹੈ ਜੱਸ ਗਰੇਵਾਲ ਹੈ। ਫਿਲਮ 'ਚ ਜਿੱਥੇ ਲੀਡ ਰੋਲ 'ਚ ਨਜ਼ਰ ਆਉਣਗੇ ਲੇਖਕ ਅਤੇ ਪੰਜਾਬੀ ਮਸ਼ਹੂਰ ਗਾਇਕ ਤਰਸੇਮ ਜੱਸੜ ਉੱਥੇ ਹੀ ਫਿਲਮ 'ਚ ਤਰਸੇਮ ਨਾਲ ਨਜ਼ਰ ਆਵੇਗੀ ਸਿੱਮੀ ਚਾਹਲ ਅਤੇ ਮੈਂਡੀ ਤੱਖਰ।
ਹਾਲ ਹੀ ਫਿਲਮ ਦੀ ਅਭਿਨੇਤਰੀ ਮੈਂਡੀ ਤੱਖਰ ਬਾਦਸ਼ਾਹ ਨਾਲ ਲੁਧਿਆਣਾ 'ਚ ਇੱਕ ਸਟੇਜ ਸ਼ੋਅ ਕਰਦੀ ਨਜ਼ਰ ਆਈ। ਇਥੇ ਮੈਂਡੀ ਨਾਲ ਰੈਪਰ ਬਾਦਸ਼ਾਹ ਨੇ ਵੀ ਫਿਲਮ ਨੂੰ ਪ੍ਰਮੋਟ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਨੂੰ 31 ਮਾਰਚ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਨੂੰ ਦੇਖਣ ਦੀ ਅਪੀਲ ਕੀਤੀ।ਇਨਾਂ ਹੀ ਨਹੀ ਮੈਂਡੀ ਨੇ ਇਥ ਬਾਦਸ਼ਾਹ ਨਾਲ ਸਟੇਜ ਤਾਂ ਸ਼ੇਅਰ ਕੀਤੀ ਹੀ ਨਾਲ ਹੀ ਬਾਦਸ਼ਾਹ ਦੇ ਗਾਣੇ 'ਲੜਕੀ ਬਿਊਟੀਫੂਲ ਕਰ ਗਈ ਚੁਲ' 'ਤੇ ਡਾਂਸ ਵੀ ਕੀਤਾ। ਦੋਵਾਂ ਦੀ ਪ੍ਰਫਾਰਮਸ ਦੇਖਣ ਵਾਲੀ ਸੀ ਅਤੇ ਇਨ੍ਹਾ ਨੇ ਇੱਥੇ ਸਮਾਂ ਹੀ ਬੰਨ ਦਿੱਤਾ।

Tags: BadshahTarsem JassarRabb Da RadioMandy TakharSimi Chahalਤਰਸੇਮ ਜੱਸੜਰੱਬ ਦਾ ਰੇਡੀਓਮੈਂਡੀ ਤੱਖਰ