FacebookTwitterg+Mail

ਪਾਲੀਵੁੱਡ ਤੋਂ ਬਾਲੀਵੁੱਡ ਤੱਕ ਸ਼ੋਹਰਤ ਹਾਸਲ ਕਰਨ ਵਾਲਾ ਮਸ਼ਹੂਰ ਰੈਪਰ ਬਾਦਸ਼ਾਹ ਕਰੇਗਾ ਖੁਦ ਦਾ ਬ੍ਰਾਂਡ ਲਾਂਚ

badshah
26 June, 2017 12:16:51 PM

ਜਲੰਧਰ— ਮਸ਼ਹੂਰ ਸਿੰਗਰ ਤੇ ਰੈਪਰ ਬਾਦਸ਼ਾਹ ਦੀ ਕਲਾ ਦਾ ਹਰ ਫੈਨ ਮੁਰੀਦ ਹੈ। ਪੰਜਾਬ ਤੋਂ ਲੈ ਕੇ ਬਾਲੀਵੁੱਡ ਤੱਕ ਬਾਦਸ਼ਾਹ ਨੇ ਆਪਣੇ ਰੈਪ ਨਾਲ ਆਪਣੀ ਪਛਾਣ ਬਣਾਈ ਹੋਈ ਹੈ। ਬਾਲੀਵੁੱਡ 'ਚ ਵੀ ਬਾਦਸ਼ਾਹ ਨੂੰ ਹਰ ਕੋਈ ਪਸੰਦ ਕਰਦਾ ਹੈ। ਜਿੰਨ੍ਹਾਂ ਵਧੀਆ ਬਾਦਸ਼ਾਹ ਦਾ ਇਹ ਕੰਮ ਹੈ ,ਉਨ੍ਹਾਂ ਹੀ ਵਧੀਆ ਦਾ ਮਿਊਜ਼ਿਕ ਵੀ ਹੁੰਦਾ ਹੈ। 


ਹਾਲ ਹੀ 'ਚ ਖਬਰ ਆਈ ਹੈ ਕਿ, ਬਹੁਤ ਜਲਦ ਬਾਦਸ਼ਾਹ ਆਪਣਾ ਖੁਦ ਦਾ ਕੱਪੜਿਆ ਦਾ ਬ੍ਰਾਂਡ ਲਾਂਚ ਕਰਨ ਜਾ ਰਿਹੈ ਹੈ, ਜਿਸ ਦਾ ਨਾਂ ਹੈ 'ਬੈਡਫਿੱਟ', ਜਿਸ ਦੇ ਚੱਲਦੇ ਬਾਦਸ਼ਾਹ ਨੇ ਆਪਣੇ ਫੇਸਬੁੱਕ ਅਕਾਂਊਟ ਤੇ ਇਸ ਬਾਰੇ ਪੋਸਟ ਕੀਤਾ ਹੈ । ਬੈਡਫਿੱਟ ਬਰੈਂਡ ਦਾ ਲੋਗੋ ਵੀ ਬਾਦਸ਼ਾਹ ਨੇ ਸ਼ੇਅਰ ਕੀਤਾ ਹੈ ਤੇ ਕਿਹਾ ਹੈ ਕਿ ਬਹੁਤ ਹੀ ਜਲਦ ਇਸ ਨੂੰ ਲਾਂਚ ਕੀਤਾ ਜਾਵੇਗਾ। ਇਹ ਪਹਿਲੀ ਵਾਰ ਨਹੀ ਹੈ ਕਿ ਜਦੋਂ ਕੋਈ ਪੰਜਾਬੀ ਕਲਾਕਾਰ ਆਪਣਾ ਕੱਪੜਿਆਂ ਦਾ ਬ੍ਰਾਂਡ ਲਾਂਚ ਕਰ ਰਿਹਾ ਹੋਵੇ ਇਸ ਤੋਂ ਪਹਿਲਾ ਜੈਜ਼ੀ ਬੀ ਅਤੇ ਗੈਰੀ ਸੰਧੂ ਵੀ ਆਪਣਾ-ਆਪਣਾ ਬ੍ਰਾਂਡ ਲਾਂਚ ਕਰ ਚੁੱਕੇ ਹਨ। ਜੈਜ਼ੀ ਬੀ ਦੇ ਬ੍ਰਾਂਡ ਦਾ ਨਾਂ ਹੈ 'ਬੀ-ਜੈਜ਼ੀ ਕਲੋਥਿੰਗ' ਅਤੇ ਗੈਰੀ ਸੰਧੂ ਦੇ ਬ੍ਰਾਂਡ ਦਾ ਨਾਂ ਹੈ 'ਫਰੈੱਸ਼ ਕੁਲੈਕਸ਼ਨ'। ਬਾਦਸ਼ਾਹ ਨੇ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਤਾਂ ਨਾਂ ਕਮਾਇਆ ਹੀ ਸੀ, ਹੁਣ ਬਹੁਤ ਜਲਦ ਬਾਦਸ਼ਾਹ ਅੰਤਰ ਰਾਸ਼ਟਰੀ ਮਿਊਜ਼ਿਕ ਡਾਇਰੈਕਟਰ ਮੇਜਰ ਲੇਜ਼ਰ ਨਾਲ ਆਪਣੇ ਗੀਤ ਜ਼ਰੀਏ ਨਜ਼ਰ ਆਉਣਗੇ ਅਤੇ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਬਾਦਸ਼ਾਹ ਦਾ ਇਹ ਕੋਲਾਬ੍ਰੇਸ਼ਨ ਦਰਸ਼ਕਾਂ ਨੂੰ ਕਿੰਝ ਦਾ ਲੱਗੇਗਾ।


Tags: Punjabi Singer and Rapper BadshahBadfitClothing Brandਰੈਪਰ ਬਾਦਸ਼ਾਹ ਬ੍ਰਾਂਡ ਲਾਂਚਬੈਡਫਿੱਟ