FacebookTwitterg+Mail

ਰਿਲੀਜ਼ ਹੁੰਦੇ ਹੀ ਬਾਦਸ਼ਾਹ ਦਾ ਗੀਤ 'ਕਰੇ ਜਾ...' ਛਾਇਆ ਟਰੈਂਡਿੰਗ 'ਚ

badshah
10 January, 2018 01:46:55 PM

ਜਲੰਧਰ(ਬਿਊਰੋ)— ਰੈਪ ਦੇ ਕਿੰਗ ਅਖਵਾਉਣ ਵਾਲੇ ਰੈਪਰ ਬਾਦਸ਼ਾਹ ਨੇ ਨਵੇਂ ਸਾਲ 'ਚ ਇਕ ਜ਼ਬਰਦਸਤ ਧਮਾਕਾ ਕਰ ਦਿੱਤਾ ਹੈ। ਉਨ੍ਹਾਂ ਦੀ ਨਵੇਂ ਦੀ ਐਲਬਮ 'O.N.E aka original never ends' ਦਾ ਪਹਿਲਾ ਗੀਤ 'ਕਰੇ ਜਾ ਕਰੇ ਜਾ' ਰਿਲੀਜ਼ ਹੋ ਚੁੱਕਾ ਹੈ। ਰਿਲੀਜ਼ ਹੁੰਦੇ ਹੀ ਇਸ ਗੀਤ ਨੇ ਯੂਟਿਊਬ 'ਤੇ ਧਮਾਲ ਮਚਾ ਦਿੱਤੀ ਹੈ। ਇਸ ਗੀਤ ਨੂੰ ਰਿਲੀਜ਼ ਹੋਏ ਅਜੇ 24 ਘੰਟੇ ਹੀ ਹੋਏ ਹਨ ਤੇ ਇਸ ਗੀਤ ਨੇ ਹੁਣ ਤੱਕ 1 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਬਾਦਸ਼ਾਹ ਨੇ ਗੀਤ ਦੇ ਰਿਲੀਜ਼ ਤੋਂ ਬਾਅਦ ਟਵੀਟ ਕੀਤਾ ਹੈ ਕਿ, 'ਨਵਾਂ ਸਾਲ, ਨਵਾਂ ਮਾਲ, ਕਰੇ ਜਾ...ਚੈੱਕ ਕਰੋ।''

ਗੀਤ ਤਾਂ ਧਮਾਕੇਦਾਰ ਹੈ ਪਰ ਇਸ ਗੀਤ ਦੇ ਬੋਲ ਡਬਲ ਮੀਨਿੰਗ ਲਏ ਹੋਏ ਹਨ। ਜਦੋਂਕਿ ਬਾਦਸ਼ਾਹ ਇਸ ਤਰ੍ਹਾ ਦੇ ਗੀਤਾਂ ਲਈ ਮਸ਼ਹੂਰ ਨਹੀਂ ਹਨ। ਇਸ ਗੀਤ ਨੂੰ ਖੁਦ ਬਾਦਸ਼ਾਹ ਨੇ ਹੀ ਲਿਖਿਆ ਹੈ। ਇਸ ਗੀਤ 'ਚ ਉਨ੍ਹਾਂ ਨਾਲ ਆਸਥਾ ਗਿੱਲ ਵੀ ਹੈ, ਜੋ ਬਾਦਸ਼ਾਹ ਨਾਲ 'ਡੀਜੇ ਵਾਲੇ ਬਾਬੂ' 'ਚ ਵੀ ਨਜ਼ਰ ਆ ਚੁੱਕੀ ਹੈ। ਬਾਦਸ਼ਾਹ ਨੇ ਸਾਲ 2014 'ਚ ਫਿਲਮ 'ਫਗਲੀ' ਨਾਲ ਬਾਲਵੁੱਡ 'ਚ ਦਸਤਕ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਗੀਤ ਬਾਲੀਵੁੱਡ ਲਈ ਗਾਏ ਅਤੇ ਜੋ ਕਾਫੀ ਹਿੱਟ ਵੀ ਸਾਬਿਤ ਹੋਏ। ਕਾਫੀ ਸਮੇਂ ਤੋਂ ਬਾਦਸ਼ਾਹ ਦਾ ਕੋਈ ਗੀਤ ਨਹੀਂ ਆਇਆ ਸੀ ਪਰ ਹਾਲ ਹੀ 'ਚ ਹਨੀ ਸਿੰਘ ਦੇ ਕਮਬੈਕ ਗੀਤ 'ਦਿਲ ਚੋਰੀ ਸਾਡਾ' ਤੋਂ ਬਾਅਦ ਬਾਦਸ਼ਾਹ ਨੇ ਵੀ ਨਵੇਂ ਸਾਲ ਦਾ ਨਵਾਂ ਗੀਤ ਰਿਲੀਜ਼ ਕਰ ਦਿੱਤਾ।

Punjabi Bollywood Tadka


Tags: KarejaBadshahAastha GillTrendingPunjabi Singerਬਾਦਸ਼ਾਹ