You are here : Home >> Entertainment >>

ਪਿਤਾ ਬਣੇ ਰੈਪਰ ਬਾਦਸ਼ਾਹ, ਨੰਨ੍ਹੀ ਪਰੀ ਨੇ ਲਿਆ ਜਨਮ (ਦੇਖੋ ਤਸਵੀਰਾਂ)

2017-01-10 PM 09:52:12   

1 of 8 Next
Facebook Tags
ਜਲੰਧਰ— ਬਾਲੀਵੁੱਡ 'ਚ ਧਮਾਲ ਮਚਾਉਣ ਵਾਲੇ ਪੰਜਾਬੀ ਰੈਪਰ ਬਾਦਸ਼ਾਹ ਦੇ ਘਰ ਨੰਨ੍ਹੀ ਪਰੀ ਆ ਗਈ ਹੈ। ਜੀ ਹਾਂ, ਬਾਦਸ਼ਾਹ ਪਿਤਾ ਬਣ ਗਏ ਹਨ। ਬਾਦਸ਼ਾਹ ਦੇ ਖਾਸ ਦੋਸਤ ਰਫਤਾਰ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਬੱਚੀ ਦੀ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਤਸਵੀਰ ਸਾਂਝੀ ਕਰਦਿਆਂ ਰਫਤਾਰ ਨੇ ਲਿਖਿਆ, 'ਬੇਟੀ ਹੋਈ ਹੈ। ਵਧਾਈਆਂ ਬਾਦਸ਼ਾਹ ਭਰਾ ਤੇ ਜਸਮੀਨ ਭਾਬੀ। ਚਾਚਾ ਬਣ ਗਿਆ ਓਏ। ਰੱਬ ਮਿਹਰ ਕਰੇ।'
ਜ਼ਿਕਰਯੋਗ ਹੈ ਕਿ ਬਾਦਸ਼ਾਹ ਦਾ ਵਿਆਹ 18 ਅਕਤੂਬਰ 2012 ਨੂੰ ਜੈਸਮੀਨ ਨਾਲ ਹੋਇਆ। ਦੋਵਾਂ ਦੇ ਵਿਆਹ ਨੂੰ 5 ਸਾਲ ਹੋ ਚੁਕੇ ਹਨ। ਫਿਲਹਾਲ ਬਾਦਸ਼ਾਹ ਵਲੋਂ ਅਜੇ ਫੈਨਜ਼ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਮੀਦ ਕਰਦੇ ਹਾਂ ਜਲਦ ਬਾਦਸ਼ਾਹ ਖੁਦ ਤਸਵੀਰ ਸ਼ੇਅਰ ਕਰਕੇ ਆਪਣੇ ਫੈਨਜ਼ ਨਾਲ ਇਹ ਖੁਸ਼ੀ ਜ਼ਰੂਰ ਸਾਂਝੀ ਕਰਨਗੇ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.