FacebookTwitterg+Mail

ਪਹਿਲੀ ਵਾਰ 'ਕੌਫੀ ਵਿਦ ਕਰਨ' ਸ਼ੋਅ 'ਚ ਨਜ਼ਰ ਆਉਣਗੇ ਰੈਪਰ ਬਾਦਸ਼ਾਹ

    1/2
11 February, 2017 03:52:02 PM
ਮੁੰਬਈ— ਰੈਪਰ ਬਾਦਸ਼ਾਹ ਛੇਤੀ ਹੀ ਕਰਨ ਜੌਹਰ ਨਾਲ 'ਕੌਫੀ ਵਿਦ ਕਰਨ' ਸੀਜ਼ਨ 5 'ਚ ਨਜ਼ਰ ਆਉਣਗੇ। ਖਬਰਾਂ ਹਨ ਕਿ ਕਰਨ ਨੇ ਆਪਣੇ ਅਗਲੇ ਮਹਿਮਾਨ ਦੇ ਤੌਰ 'ਤੇ ਬਾਦਸ਼ਾਹ ਨੂੰ ਸਿਲੈਕਟ ਕੀਤਾ ਹੈ। ਕਰਨ ਨੇ ਬਾਦਸ਼ਾਹ ਨੂੰ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਕਬੂਲ ਕਰ ਲਿਆ ਹੈ।
ਹਾਲਾਂਕਿ ਸ਼ੋਅ 'ਚ ਬਾਦਸ਼ਾਹ ਇਕੱਲੇ ਆਉਣਗੇ ਜਾਂ ਕਿਸੇ ਦੇ ਨਾਲ, ਇਸ ਗੱਲ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬਾਦਸ਼ਾਹ ਇਨ੍ਹੀਂ ਦਿਨੀਂ ਸਿੰਗਿੰਗ ਰਿਐਲਿਟੀ ਸ਼ੋਅ 'ਦਿਲ ਹੈ ਹਿੰਦੁਸਤਾਨੀ' 'ਚ ਕਰਨ ਜੌਹਰ ਨਾਲ ਸਟੇਜ ਸ਼ੇਅਰ ਕਰ ਰਹੇ ਹਨ।

Tags: Badshah Karan Johar Koffee With Karan Star World ਬਾਦਸ਼ਾਹ ਕਰਨ ਜੌਹਰ ਕੌਫੀ ਵਿਦ ਕਰਨ