FacebookTwitterg+Mail

600 ਕਰੋੜ ਤੋਂ ਵਧ ਕਮਾਉਣ ਵਾਲੀ ਫਿਲਮ 'ਬਾਹੂਬਲੀ' 'ਚ ਇਹ ਸੀਨਸ ਕਰਨੇ ਸੌਖੇ ਨਹੀਂ ਸਨ, ਦੇਖੋ ਤਸਵੀਰਾਂ

    1/16
25 October, 2016 12:38:24 PM
ਚੇਨਈ— ਡਾਇਰੈਕਟਰ ਐੱਸ.ਐੱਸ. ਰਾਜਾਮੌਲੀ ਦੀ ਫਿਲਮ 'ਬਾਹੂਬਲੀ-2' ਦਾ ਪਹਿਲਾ ਲੁੱਕ ਸ਼ਨੀਵਾਰ ਨੂੰ ਰਿਲੀਜ਼ ਕੀਤਾ ਗਿਆ। ਇਹ ਫਿਲਮ 10 ਜੁਲਾਈ, 2015 ਨੂੰ ਆਈ 'ਬਾਹੂਬਲੀ: ਦ ਬਿਗਨਿੰਗ ਦਾ ਦੂਜਾ ਭਾਗ ਹੈ। ਇਸ ਫਿਲਮ ਦੇ ਪਹਿਲੇ ਭਾਗ ਨੇ ਪੂਰੀ ਦੁਨੀਆ 'ਚ ਧਮਾਲ ਮਚਾ ਦਿੱਤੀ ਸੀ, ਇਸ ਭਾਗ ਨੇ ਦੇਸ਼-ਵਿਦੇਸ਼ 'ਚ ਕਈ ਰਿਕਾਰਡਸ ਤੋੜੇ ਸਨ। 120 ਕਰੋੜ ਦੇ ਬਜਟ 'ਚ ਬਣੀ ਫਿਲਮ ਨੇ ਲਗਭਗ 600 ਕਰੋੜ ਤੋਂ ਵਧ ਦੁਨੀਆ ਭਰ ਬਿਜ਼ਨੈੱਸ ਕੀਤਾ ਸੀ। ਇਹ ਦੱਖਣੀ ਇੰਡਸਟਰੀ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣੀ। ਫਿਲਮ ਦੀ ਸਫਲਤਾ ਦਾ ਰਾਜ ਡਾਇਰੈਕਸ਼ਨ, ਐਕਟਿੰਗ, ਕਹਾਣੀ ਦੇ ਨਾਲ-ਨਾਲ ਇਸ ਦੇ ਵਿਜੂਅਲ ਇਫੈਕਟਸ ਕਿਹਾ ਜਾ ਸਕਦਾ ਹੈ।
ਨੈਸ਼ਨਲ ਐਵਾਰਡ ਜੇਤੂ ਵੀ. ਸ਼੍ਰੀਨਿਵਾਸ ਮੋਹਨ 'ਬਾਹੂਬਲੀ : ਦ ਬਿੰਗਨਿੰਗ' ਦੇ ਵਿਜੂਅਲ ਪ੍ਰਭਾਵ ਸੁਪਰਵਾਈਜ਼ਰ ਬਣੇ। ਲਗਭਗ 2500 'VFX ' ਦੀ ਮਦਦ ਨਾਲ ਫਿਲਮ ਨੂੰ ਵਰਲਡ ਕਲਾਸ ਲੁੱਕ ਮਿਲਿਆ। ਇਸ ਫਿਲਮ 'ਚ 'ਸ਼ਿਵਾ' (ਪ੍ਰਭਾਸ) ਕਿਰਦਾਰ ਦਾ ਪਹਾੜ੍ਹ 'ਤੇ ਚੜਣਾ, ਹਵਾ 'ਚ ਉੱਡ ਕੇ ਤੀਰ ਚਲਾਉਣਾ, ਪੈਰਾਂ ਨਾਲ ਹਵਾ 'ਚ ਝੂਲਨਾ ਇਹ ਸਭ ' ' ਦੀ ਮਦਦ ਨਾਲ ਸੰਭਵ ਹੋ ਸਕਿਆ ਹੈ। ਅੱਗੇ ਤਸਵੀਰਾਂ 'ਚ ਤੁਸੀਂ ਸਭ ਦੇਖ ਸਕਦੇ ਹੋ।

Tags: ਬਾਹੂਬਲੀ 2ਪ੍ਰਭਾਸਐੱਸ ਐੱਸ ਰਾਜਾਮੌਲੀ Bahubali 2 Prabhas S S rajamauli