FacebookTwitterg+Mail

'ਬਾਹੂਬਲੀ 2' ਰਿਲੀਜ਼ ਤੋਂ ਪਹਿਲਾਂ ਇਕ ਹੋਰ ਧਮਾਕਾ, 8000 ਸਕ੍ਰੀਨਜ਼ 'ਤੇ ਕੀਤੀ ਜਾਵੇਗੀ ਰਿਲੀਜ਼

bahubali
25 April, 2017 12:13:17 PM

ਮੁੰਬਈ— ਐੱਸ. ਐੱਸ. ਰਾਜਮੌਲੀ ਦੀ ਆਉਣ ਵਾਲੀ ਫਿਲਮ 'ਬਾਹੂਬਲੀ 2' ਦਾ ਪ੍ਰਸ਼ੰਸਕ ਬੜੀ ਬੇ-ਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬੀਤੇ ਦਿਨੀ ਇਹ ਖਬਰ ਆਈ ਸੀ ਕਿ ਇਸ ਫਿਲਮ ਨੂੰ ਭਾਰਤੀ ਸਿਨੇਮਘਰਾਂ 'ਚ 6000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਜਾਵੇਗਾ। 28 ਅਪ੍ਰੈਲ ਨੂੰ 'ਬਾਹੂਬਲੀ' ਨਾਲ ਕੋਈ ਵੀ ਹਿੰਦੀ ਫਿਲਮ ਰਿਲੀਜ਼ ਨਹੀਂ ਹੋ ਰਹੀ ਹੈ। ਇਸ ਕਰਕੇ ਹੀ ਫਿਲਮ ਨੂੰ ਦੇਸ਼ਭਰ 'ਚ 8000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਹਿੰਦੀ ਭਾਸ਼ਾ ਦੀ ਸਭ ਤੋਂ ਜ਼ਿਆਦਾ ਵੱਡੀ ਫਿਲਮ ਵੀ 5000 ਸਕ੍ਰੀਨਜ਼ 'ਤੇ ਹੀ ਰਿਲੀਜ਼ ਹੁੰਦੀ ਹੈ। ਹਰ ਫਿਲਮ ਦੀ ਤਰ੍ਹਾਂ ਇਸ ਫਿਲਮ ਦੀ ਵੀ ਪ੍ਰੀ-ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਭਾਰਤੀ ਸਿਨੇਮਾ ਇਤਿਹਾਸ 'ਚ ਇਸ ਫਿਲਮ ਨੂੰ ਸਭ ਤੋਂ ਵੱਡੀ ਅੋਪਨਿੰਗ ਮਿਲੇਗੀ।


Tags: bahubali S S Rajamouli Screen pre booking ਬਾਹੂਬਲੀ 2 ਐੱਸ ਐੱਸ ਰਾਜਮੌਲੀ ਸਕ੍ਰੀਨਜ਼