FacebookTwitterg+Mail

Video: ਬਾਈ ਅਮਰਜੀਤ ਦਾ ਨਵਾਂ ਸਿੰਗਲ ਟਰੈਕ 'ਮੈਂ ਨੀਂ ਮੰਨਦੀ' ਹੋਇਆ ਵਰਲਡ ਵਾਈਡ ਰਿਲੀਜ਼

24 March, 2017 02:37:22 PM
ਜਲੰਧਰ— ਸੱਭਿਆਚਾਰਕ ਅਤੇ ਪਰਿਵਾਰਕ ਗਾਣੇ ਗਾਉਣ ਲਈ ਜਾਣੇ ਜਾਂਦੇ ਹੱਸਮੁੱਖ ਕਲਾਕਾਰ ਬਾਈ ਅਮਰਜੀਤ ਆਪਣਾ ਨਵਾਂ ਗੀਤ 'ਮੈ ਨੀਂ ਮੰਨਦੀ' ਲੈ ਕੇ ਹਾਜ਼ਰ ਹੋ ਰਿਹਾ ਹੈ। ਇਸ ਗੀਤ ਦੇ ਬੋਲ ਬਈ ਅਮਰਜੀਤ ਨੇ ਆਪ ਲਿਖੇ ਹਨ ਅਤੇ ਇਸ ਗੀਤ ਨੂੰ ਸੰਗੀਤ ਜੱਸੀ ਬ੍ਰਦਰਜ਼ ਨੇ ਤਿਆਰ ਕੀਤਾ ਹੈ ਜਦਕਿ ਵੀਡੀਓ ਵਨ ਟੇਕਰ ਨੇ ਬਹੁਤ ਖੂਬਸੂਰਤ ਬਣਾਇਆ ਹੈ। ਐੱਮ. ਡੀ. ਮੁਨੀਸ਼ ਗੋਇਲ ਨੇ ਦੱਸਿਆ ਕਿ ਇਹ ਗੀਤ ਪਰਿਵਾਰਕ ਗੀਤ ਹੈ ਅਤੇ ਇਸ ਦਾ ਸਲਗੋਨ ਵੀ 'ਕਹਾਣੀ ਘਰ ਘਰ ਦੀ' ਰੱਖਿਆ ਗਿਆ ਹੈ।
ਬਾਈ ਅਮਰਜੀਤ ਨੇ ਦੱਸਿਆ ਕਿ ਜਿਵੇਂ ਪਹਿਲਾਂ ਵੀ ਸਰੋਤੇ ਉਸ ਦੇ ਸਾਫ-ਸੁਥਰੇ ਗੀਤਾਂ ਨੂੰ ਪਸੰਦ ਕਰਦੇ ਆਏ ਹਨ, ਹੁਣ ਵੀ ਉਸ ਨੂੰ ਪੂਰੀ ਆਸ ਹੈ ਕਿ ਇਹ ਗੀਤ ਵੀ ਉਸ ਦੇ ਰੱਬ ਵਰਗੇ ਸਰੋਤੇ ਜ਼ਰੂਰ ਪਸੰਦ ਕਰਨਗੇ ਅਤੇ ਇਸ ਦਾ ਆਨੰਦ ਲੈਣਗੇ।

Tags: Bai AmarjitMain Nahi MandiGoyal MusicJassi Brosਬਾਈ ਅਮਰਜੀਤਮੈਂ ਨੀਂ ਮੰਨਦੀ