FacebookTwitterg+Mail

ਪੁਨੀਸ਼-ਬੰਦਗੀ ਨੇ ਕੀਤੀ ਵਿਰੁਸ਼ਕਾ ਦੀ ਨਕਲ, ਹੋ ਗਏ ਟ੍ਰੋਲਿੰਗ ਦਾ ਸ਼ਿਕਾਰ

bandg trolled
16 March, 2018 10:46:40 AM

ਮੁੰਬਈ(ਬਿਊਰੋ)— 'ਬਿੱਗ ਬੌਸ-11' ਦੇ ਲਵ ਬਰਡਜ਼ ਪੁਨੀਸ਼ ਸ਼ਰਮਾ ਅਤੇ ਬੰਦਗੀ ਕਾਲਰਾ ਦੀ ਜੋੜੀ ਇਕ ਵਾਰ ਫਿਰ ਚਰਚਾ ਵਿੱਚ ਹੈ। ਅਕਸਰ ਉਹ ਸੋਸ਼ਲ ਮੀਡੀਆ 'ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆਉਂਦੇ ਹਨ। ਇਹ ਦੋਵੇਂ ਇਕ ਦੂਜੇ ਨਾਲ ਤਸਵੀਰ ਸ਼ੇਅਰ ਕਰਦੇ ਰਹਿੰਦੇ ਹਨ ਪਰ ਇਸ ਵਾਰ ਆਪਣੀ ਇੱਕ ਕਿਸਿੰਗ ਸੈਲਫੀ ਨੂੰ ਇੰਸਟਾ ਤੇ ਪੋਸਟ ਕਰਨ ਤੋਂ ਬਾਅਦ ਇਹ ਕੱਪਲ ਟ੍ਰੋਲਰਜ਼ ਦੇ ਨਿਸ਼ਾਨੇ ਤੇ ਆ ਗਿਆ ਹੈ।

 

A post shared by Puneesh Sharma (@puneesh4353) on

ਦਰਅਸਲ, ਪੁਨੀਸ਼ ਬੰਦਗੀ ਨੇ ਹਾਲ ਹੀ ਵਿੱਚ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਬੰਦਗੀ, ਪੁਨੀਸ਼ ਦੇ ਗੱਲ 'ਤੇ ਕਿਸ ਕਰਦੀ ਨਜ਼ਰ ਆ ਰਹੀ ਹੈ ਪਰ ਕੱਪਲ ਦੀ ਤਸਵੀਰ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਨੇ ਵਿਰਾਟ-ਅਨੁਸ਼ਕਾ ਦੀ ਤਸਵੀਰ ਨੂੰ ਕਾਪੀ ਕੀਤਾ ਹੈ। ਦੱਸ ਦੇਈਏ ਕਿ ਕੁੱਝ ਦਿਨਾਂ ਪਹਿਲਾਂ ਅਨੁਸ਼ਕਾ ਨੇ ਇੱਕ ਤਸਵੀਰ ਆਪਣੇ ਇੰਸਟਾਗਰਾਮ ਤੇ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਵਿਰਾਟ ਨੂੰ ਗੱਲ ਤੇ ਕਿੱਸ ਕਰ ਰਹੀ ਸੀ ਅਤੇ ਵਿਰਾਟ ਖੁਦ ਸੈਲਫੀ ਲੈ ਰਹੇ ਸਨ।

Punjabi Bollywood Tadka

ਪੁਨੀਸ਼-ਬੰਦਗੀ ਦਾ ਪੋਜ਼ ਵੀ ਬਿਲਕੁਲ ਅਜਿਹਾ ਹੀ ਹੈ। ਇਹ ਗੱਲ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਬਿਲਕੁੱਲ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਕੱਪਲ ਦੀ ਕਲਾਸ ਲੱਗਾ ਦਿੱਤੀ। ਵਿਰੁਸ਼ਕਾ ਦੇ ਪੋਜ਼ ਨੂੰ ਕਾਪੀ ਕਰਨ ਤੇ ਲੋਕ ਕਾਫੀ ਭੜਕ ਗਏ। ਯੂਜ਼ਰਜ਼ ਨੇ 'ਬਿੱਗ ਬੌਸ 11' ਤੋਂ ਪਾਪੂਲਰ ਹੋਏ ਕੱਪਲ ਨੂੰ ਆਪਣਾ ਖੁਦ ਦਾ ਸਟਾਈਲ ਕ੍ਰਿਏਟ ਕਰਨ ਲਈ ਕਿਹਾ।

 

A post shared by AnushkaSharma1588 (@anushkasharma) on

ਕੁੱਝ ਯੂਜ਼ਰਜ਼ ਨੇ ਲਿਖਿਆ ਕਿ ਵਿਰਾਟ ਦੀ ਨਕਲ ਕਿਉਂ ਕਰ ਰਹੇ ਹੋ? ਇੱਕ ਨੇ ਲਿਖਿਆ ਕੀ ਤੁਸੀਂ ਲੋਕ ਖੁਦ ਨੂੰ ਵਿਰਾਟ-ਅਨੁਸ਼ਕਾ ਸਮਝਦੇ ਹੋ? ਦੱਸ ਦੇਈਏ ਕਿ 'ਬਿੱਗ ਬੌਸ 11' ਵਿੱਚ ਕਾਮਨਰਜ਼ ਬਣ ਕੇ ਆਏ ਪੁਨੀਸ਼ ਅਤੇ ਬੰਦਗੀ ਕਾਲਰਾ ਦੀ ਲਵ ਸਟੋਰੀ ਸ਼ੋਅ ਵਿੱਚ ਹੀ ਸ਼ੁਰੂ ਹੋਈ ਸੀ। ਉਹ ਦੋਵੇਂ ਰਿਐਲਿਟੀ ਸ਼ੋਅ ਵਿੱਚ ਦੁਨੀਆ ਦੀ ਪਰਵਾਹ ਕੀਤੇ ਬਿਨਾਂ ਰੋਮਾਂਸ ਕਰਦੇ ਨਜ਼ਰ ਆਏ ਸੀ।

Punjabi Bollywood Tadka

ਦੱਸ ਦੇਈਏ ਕਿ ਪੁਨੀਸ਼ ਨੇ ਬਿੱਗ ਬੌਸ ਵਿੱਚ ਹੈਰਾਨ ਕਰਨ ਵਾਲੀ ਲੰਬੀ ਪਾਰੀ ਖੇਡੀ। ਉਹ ਸ਼ੋਅ ਦੇ ਟਾਪ-4 ਤੱਕ ਪਹੁੰਚ ਚੁੱਕੇ ਸਨ। ਪੁਨੀਸ਼ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਉਹ ਇੱਕ ਕੰਸਟਰਕਸ਼ਨ ਕੰਪਨੀ ਦੇ ਮਾਲਕ ਹਨ। ਪੁਨੀਸ਼ ਵਿਆਹੁਤਾ ਹਨ ਅਤੇ ਸ਼ੋਅ ਦੌਰਾਨ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ।


Tags: Bigg Boss 11 Bandgi KalraPuneesh Sharma TrolledAnushka SharmaVirat Kohli

Edited By

Chanda Verma

Chanda Verma is News Editor at Jagbani.