FacebookTwitterg+Mail

ਵੈਲੇਂਟਾਈਨ ਡੇਅ ਤੋਂ ਪਹਿਲਾਂ ਹੀ ਪੁਨੀਸ਼ ਨੂੰ ਛੱਡ ਰਾਖੀ ਸਾਵੰਤ ਦੀ ਟੀਮ 'ਚ ਸ਼ਾਮਿਲ ਹੋਈ ਬੰਦਗੀ

bandgi kalra
12 February, 2018 10:15:03 AM

ਮੁੰਬਈ(ਬਿਊਰੋ)— 'ਬਿੱਗ ਬੌਸ 11' 'ਚ ਬੰਦਗੀ ਅਤੇ ਪੁਨੀਸ਼ ਦਾ ਪਿਆਰ ਪਰਵਾਨ ਚੜ੍ਹ ਰਿਹਾ ਹੈ। ਸ਼ੋਅ ਤੋਂ ਬਾਅਦ ਵੀ ਇਹ ਦੋਵੇਂ ਅਕਸਰ ਇਕ-ਦੂੱਜੇ ਨਾਲ ਸਪਾਪ ਕੀਤੇ ਜਾਂਦੇ ਹਨ। ਖਬਰਾਂ ਦੀਆਂ ਮੰਨੀਏ ਤਾਂ ਬੰਦਗੀ ਛੇਤੀ ਹੀ ਟੈਲੀਵਿਜਨ ਦੇ ਇਕ ਹੋਰ ਸ਼ੋਅ ਵਿਚ ਨਜ਼ਰ ਆਓਣ ਵਾਲੀ ਹੈ। ਜਿਸ ਵਿਚ ਉਨ੍ਹਾਂ ਨਾਲ ਵਿਵਾਵਿਤ ਬਿਆਨਾਂ ਲਈ ਜਾਣੀ ਵਾਲੀ ਅਦਾਕਾਰਾ ਰਾਖੀ ਸਾਵੰਤ ਹੋਵੇਗੀ।

Punjabi Bollywood Tadka
ਇਹ ਇਕ ਰਿਆਲਿਟੀ ਸ਼ੋਅ ਹੋਵੇਗਾ ਜਿਸ 'ਚ ਇਹ ਦੋਵੇਂ ਇਕੱਠੇ ਸਕਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਣਗੀਆਂ, ਦਰਅਸਲ ਰਾਖੀ ਛੇਤੀ ਹੀ ਬਾਕਸ ਕ੍ਰਿਕੇਟ ਲੀਗ (ਬੀ. ਸੀ. ਐੱਲ.) ਦੇ ਨਵੇਂ ਸੀਜ਼ਨ 'ਚ ਦਿਖਾਈ ਦੇਵੇਗੀ। ਜਿਸ ਵਿਚ ਉਹ 'ਗੋਆ ਸ਼ੇਕਰਸ' ਟੀਮ ਲਈ ਖੇਡੇਗੀ।

Punjabi Bollywood Tadka
ਇਸ ਟੀਮ 'ਚ ਉਨ੍ਹਾਂ ਨਾਲ ਪੁਨੀਸ਼ ਦੀ ਗਰਲਫਰੈਂਡ ਬੰਦਗੀ ਵੀ ਹਿੱਸਾ ਲਵੇਗੀ ਅਤੇ ਉਹ ਰਾਖੀ ਦੀ ਟੀਮ ਦੇ ਮੈਂਬਰ ਦੇ ਤੌਰ 'ਤੇ ਖੇਡੇਗੀ। ਇਸ ਕ੍ਰਿਕੇਟ ਲੀਗ ਨੂੰ ਲੈ ਕੇ ਰਾਖੀ ਕਾਫੀ ਉਤਸ਼ਾਹਿਤ ਹੈ। ਰਾਖੀ ਦਾ ਕਹਿਣਾ ਹੈ,'' ਮੈਨੂੰ ਲੱਗਦਾ ਹੈ ਕਿ ਲੜਕੀਆਂ ਸਿਰਫ ਰਸੋਈ ਅਤੇ ਗੁੱਡੀਆਂ ਨਾਲ ਖੇਡਣ ਤੱਕ ਹੀ ਸੀਮਿਤ ਨਹੀਂ ਹਨ। ਮਰਦਾਂ ਦੀ ਤਰ੍ਹਾਂ ਔਰਤਾਂ ਵੀ ਚੰਗਾ ਖੇਡਦੀਆਂ ਹਨ ਗੱਲ ਸਿਰਫ ਇੰਨੀ ਹੈ ਕਿ ਲੋਕਾਂ ਨੂੰ ਮਰਦਾਂ ਦੇ ਕ੍ਰਿਕੇਟ ਦੇਖਣ ਦੀ ਆਦਤ ਪੈ ਗਈ ਹੈ।

Punjabi Bollywood Tadka
ਤੁਹਾਨੂੰ ਦੱਸ ਦਈਏ ਕਿ ਬੀਤੇ ਕੁਝ ਸਮੇਂ ਤੋਂ ਬੰਦਗੀ ਘਰ 'ਚੋਂ ਕੱਢੇ ਜਾਣ ਨੂੰ ਲੈ ਕੇ ਸੁਰਖੀਆਂ 'ਚ ਹੈ। ਬਿੱਗ ਬੌਸ 11 ਦੌਰਾਨ ਵੀ ਅਜਿਹੀਆਂ ਖਬਰਾਂ ਆਈਆਂ ਸਨ। ਹਾਲਾਂਕਿ ਕੁਝ ਦਿਨ ਪਹਿਲਾਂ ਜਦੋਂ ਪੁਨੀਸ਼ ਕੋਲੋ ਬੰਦਗੀ ਦੇ ਘਰ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਉਹ ਭੜਕ ਉੱਠੇ। ਉਨ੍ਹਾਂ ਨੇ ਕਿਹਾ,'' ਉਹ ਦੋਵੇਂ ਇਕੱਠੇ ਨਹੀਂ ਰਹਿ ਰਹੇ ਹਨ। ਬੰਦਗੀ ਨੇ ਕੰਮ ਦੀ ਵਜ੍ਹਾ ਨਾਲ ਘਰ ਬਦਲਿਆ ਹੈ।''


Tags: Bandgi KalraRakhi SawantBigg Boss 11Box Cricket LeaguePuneesh Sharma

Edited By

Manju

Manju is News Editor at Jagbani.