FacebookTwitterg+Mail

'ਬਿੱਗ ਬੌਸ 11' 'ਚੋਂ ਬਾਹਰ ਹੋਈ ਬੰਦਗੀ ਕਾਲਰਾ, ਪੁਨੀਸ਼ 'ਤੇ ਡਿੱਗਿਆ ਦੁੱਖਾਂ ਦਾ ਪਹਾੜ

bandgi kalra eliminated from bigg boss 11
04 December, 2017 12:56:36 PM

ਮੁੰਬਈ(ਭਾਸ਼ਾ)— ਬੀਤੇ ਦਿਨ 'ਬਿੱਗ-ਬੌਸ 11' 'ਚੋਂ ਬੰਦਗੀ ਕਾਲਰਾ ਬਾਹਰ ਹੋ ਗਈ ਹੈ। ਬੰਦਗੀ ਕਾਲਰਾ ਨੂੰ ਇਸ ਹਫਤੇ ਹੋਣ ਵਾਲੇ ਐਲੀਮਿਨੇਸ਼ਨ ਰਾਊਂਡ ਵਿੱਚ ਐਲੀਮਿਨੇਟ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਹਫਤੇ ਹੋਣ ਵਾਲੇ 'ਵੀਕੈਂਡ ਕਾ ਵਾਰ' ਵਿੱਚ ਹੋਣ ਵਾਲੇ  ਐਲੀਮਿਨੇਸ਼ਨ ਰਾਊਂਡ ਵਿੱਚ ਬੰਦਗੀ ਕਾਲਰਾ, ਲਵ ਤਿਆਗੀ ਅਤੇ ਪੁਨੀਸ਼ ਸ਼ਰਮਾ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਘਰੋਂ ਬੇਘਰ ਹੋਣਾ ਸੀ। 'ਬਿੱਗ-ਬੌਸ' ਦੇ ਇਸ ਐਲੀਮਿਨੇਸ਼ਨ ਰਾਊਂਡ ਵਿੱਚ ਲਵ ਤਿਆਗੀ ਦੇ ਬੁਰੇ ਪ੍ਰਦਰਸ਼ਨ ਦੇ ਚਲਦੇ ਘਰੋਂ ਬਾਹਰ ਹੋਣ ਦੀ ਪੂਰੀ ਉਮੀਦ ਸੀ ਪਰ 'ਬਿੱਗ-ਬੌਸ' ਤੋਂ ਬੇਘਰ ਹੋਣ ਲਈ ਬੰਦਗੀ ਦਾ ਨਾਮ ਚੁਣਿਆ ਗਿਆ। ਜਿੰਨਾਂ ਇਹ ਦਰਸ਼ਕਾਂ ਲਈ ਹੈਰਾਨ ਕਰਨ ਵਾਲਾ ਫੈਸਲਾ ਸੀ, ਉਨਾਂ ਹੀ ਖੁਦ ਬੰਦਗੀ ਅਤੇ ਪੁਨੀਸ਼ ਲਈ ਵੀ। ਬਿੱਗ-ਬੌਸ ਦੇ ਘਰ ਪੁਨੀਸ਼ ਨਾਲ ਲਵ ਮੇਕਿੰਗ ਸੀਨਜ਼ ਅਤੇ ਨਜ਼ਦੀਕੀਆਂ ਨੂੰ ਲੈ ਕੇ ਚਰਚਾ ਵਿੱਚ ਆਈ ਬੰਦਗੀ ਦੇ ਜਾਣ ਤੋਂ ਸਭ ਤੋਂ ਵੱਡਾ ਝਟਕਾ ਪੁਨੀਸ਼ ਨੂੰ ਲੱਗਾ ਹੈ। ਖਬਰਾਂ ਅਨੁਸਾਰ ਬੰਦਗੀ ਦੇ ਐਲੀਮਿਨੇਟ ਹੋਣ ਤੋਂ ਬਾਅਦ ਪੁਨੀਸ਼ ਬੇਹੱਦ ਇਮੋਸ਼ਨਲ ਹੋ ਗਏ ਹਨ।


Tags: Bigg Boss 11Puneesh sharmaBandgi kalraEliminatedWeekend ka vaarLuv Tyagi ਬਿੱਗ-ਬੌਸ 11ਬੰਦਗੀ ਕਾਲਰਾ