FacebookTwitterg+Mail

ਸਾਬਕਾ 'ਬਿਗ ਬੌਸ' ਮੁਕਾਬਲੇਬਾਜ਼ ਦਾ ਪੂਲ ਕੰਢੇ ਬਿਕਨੀ 'ਚ ਨਜ਼ਰ ਆਇਆ ਬੋਲਡ ਅੰਦਾਜ਼

bani j
20 July, 2017 08:32:54 PM

ਮੁੰਬਈ— ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 10' ਦੀ ਸਾਬਕਾ ਮੁਕਾਬਲੇਬਾਜ਼ ਬਾਨੀ ਜੇ ਇਨ੍ਹੀਂ ਦਿਨੀ ਆਪਣੇ ਪ੍ਰੇਮੀ ਯੁਵਰਾਜ ਨਾਲ ਥਾਈਲੈਂਡ 'ਚ ਛੁੱਟੀਆਂ ਮਨਾਉਣ ਪਹੁੰਚੀ ਹੋਈ ਹੈ। ਇਸ ਦੌਰਾਨ ਬਾਨੀ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਬਾਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਬਿਕਨੀ ਪਹਿਣੇ ਬੇਹੱਦ ਹੌਟ ਅੰਦਾਜ਼ 'ਚ ਤਸਵੀਰ ਸ਼ੇਅਰ ਕੀਤੀ ਹੈ। ਬਿਗ ਬੌਸ ਫੇਮ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਬਾਨੀ ਦੇ ਫੈਨਜ਼ ਵੱਲੋਂ ਇਹ ਤਸਵੀਰ ਕਾਫੀ ਪਸੰਦ ਕੀਤੀ ਜਾ ਰਹੀ ਹੈ। 

Punjabi Bollywood Tadka
ਬਾਨੀ ਅਤੇ ਯੁਵਰਾਜ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਤੁਹਾਨੂੰ ਇਹ ਦੱਸ ਦੇਈਏ ਕਿ ਬਾਨੀ ਜੇ ਨੇ 'ਬਿੱਗ ਬੌਸ' ਦੇ ਘਰ ਆਪਣੇ ਰਿਲੇਸ਼ਨਸ਼ਿੱਪ ਬਾਰੇ ਸਭ ਨੂੰ ਦੱਸਿਆ ਸੀ। ਪਿਛਲੇ ਕਾਫੀ ਲੰਬੇ ਸਮੇਂ ਤੋਂ ਬਾਨੀ ਅਤੇ ਯੁਵਰਾਜ ਰਿਲੇਸ਼ਨਸ਼ਿਪ 'ਚ ਹਨ। ਬਾਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਬਾਨੀ ਜੇ ਐੱਮ. ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋ 'ਰੋਡੀਜ' ਤੋਂ ਮਸ਼ਹੂਰ ਹੋਈ ਹੈ।


Tags: Bani j Bigg Boss Instagram Hot pics Bikni look ਬਾਨੀ ਜੇ ਬਿੱਗ ਬੌਸ 10