FacebookTwitterg+Mail

'ਬੈਂਕ ਚੋਰ' ਦੀ ਇਕ ਹੋਰ ਜ਼ਬਰਦਸਤ ਝਲਕ ਆਈ ਸਾਹਮਣੇ (ਵੀਡੀਓ)

12 May, 2017 07:13:53 PM

ਮੁੰਬਈ— ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਦੀ ਆਉਣ ਵਾਲੀ ਫਿਲਮ 'ਬੈਂਕ ਚੋਰ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਬੀਤੇ ਦਿਨੀਂ ਵੀ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ। ਜਿਸ ਨੂੰ ਦੇਖਣ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਕਾਫੀ ਸਸਪੈਂਸ ਨਾਲ ਭਰਪੂਰ ਹੋਵੇਗੀ। ਹਾਲ ਹੀ 'ਚ ਇਸ ਫਿਲਮ ਦੀ ਇਕ ਹੋਰ ਝਲਕ ਸਾਹਮਣੇ ਆਈ ਹੈ। ਇਸ ਟਰੇਲਰ 'ਚ ਕਾਮੇਡੀ ਕਿੰਗ ਕਪਿਲ ਸ਼ਰਮਾ ਨੂੰ ਬੇਵਫਾ ਕਿਹਾ ਜਾ ਰਿਹਾ ਹੈ। ਇਸ ਟਰੇਲਰ 'ਚ ਇਕ ਸੀਨ 'ਚ ਰਿਤੇਸ਼ ਇਹ ਕਹਿੰਦਾ ਨਜ਼ਰ ਆਉਂਦਾ ਹੈ ਕਿ ਮਸਤੀ ਬਹੁਤ ਹੋ ਗਈ ਹੈ ਹੁਣ ਸਭ ਬੈਂਜੋ ਬਜਾਏਗੇ

ਜ਼ਿਕਰਯੋਗ ਹੈ ਕਿ ਫਿਲਮ 'ਬੈਂਕ ਚੋਰ' ਯਸ਼ਰਾਜ ਬੈਨਰ ਹੇਠ ਬਣ ਰਹੀ ਹੈ। ਫਿਲਮ ਬੈਂਕ ਚੋਰ ਦੀ ਕਹਾਣੀ ਦਿਲਚਸਪ ਲਗ ਰਹੀ ਹੈ। ਇਹ ਇਕ ਤਿੰਨ ਲੋਕਾਂ ਦੀ ਕਹਾਣੀ ਹੈ ਜੋ ਬੈਂਕ ਲੁਟਣ ਲਈ ਗਲਤ ਦਿਨ ਚੁਣ ਲੈਂਦੇ ਹਨ ਅਤੇ ਪੁਲਸ, ਉਦਯੋਗਪਤੀ ਅਤੇ ਭਸ੍ਰਿਟ ਨੇਤਾਵਾਂ ਦੇ ਚੱਕਰਾਂ 'ਚ ਫੱਸ ਜਾਂਦੇ ਹਨ। ਇਸ ਤੋਂ ਇਲਾਵਾ ਫਿਲਮ 'ਚ ਰਿਤੇਸ਼ ਨਾਲ ਵਿਵੇਕ ਓਬਰਾਏ ਵੀ ਅਹਿਮ ਕਿਰਦਾਰ 'ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਫਿਲਮ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।


Tags: Bank Chor Riteish Deshmukh Trailer Vivek Oberoi ਬੈਂਕ ਚੋਰ ਰਿਤੇਸ਼ ਦੇਸ਼ਮੁਖ