FacebookTwitterg+Mail

ਬੈਨੇਟ ਦੋਸਾਂਝ ਬਣੇ ਰਾਈਜ਼ਿੰਗ ਸਟਾਰ ਦੇ ਜੇਤੂ, ਮਹੇਸ਼ ਭੱਟ ਦੀ ਅਗਲੀ ਫਿਲਮ 'ਚ ਗਾਉਣਗੇ ਗੀਤ

bannet dosanjh
24 April, 2017 03:55:20 PM
ਮੁੰਬਈ- ਪੰਜਾਬ ਦੇ ਰਹਿਣ ਵਾਲੇ ਬੈਨੇਟ ਦੋਸਾਂਝ ਕਲਰਜ਼ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਰਿਐਲਟੀ ਸ਼ੋਅ 'ਰਾਈਜ਼ਿੰਗ ਸਟਾਰ' ਦੇ ਜੇਤੂ ਬਣ ਗਏ ਹਨ। ਐਤਵਾਰ ਰਾਤ ਨੂੰ ਹੋਏ ਫਿਨਾਲੇ ਐਪੀਸੋਡ 'ਚ ਬੈਨੇਟ ਨੂੰ 77 ਫੀਸਦੀ ਵੋਟ ਮਿਲੇ ਹਨ ਅਤੇ ਉਹ ਪਹਿਲੀ ਥਾਂ 'ਤੇ ਰਹੇ ਜਦੋਂਕਿ ਮਿਤਾਲੀ ਠਾਕੁਰ ਬੈਨੇਟ ਤੋਂ 2 ਵੋਟ ਪਿੱਛੇ ਰਹੀ। ਮਿਤਾਲੀ ਨੂੰ 75 ਫੀਸਦੀ ਵੋਟ ਮਿਲੇ। ਸ਼ੋਅ ਜਿੱਤਣ ਦੇ ਬਾਅਦ ਬੈਨੇਟ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਅਤੇ ਉਹ ਕਿਸੇ ਸੁਪਨੇ ਵਾਂਗ ਜੀਅ ਰਹੇ ਹਨ। ਦੱਸ ਦਈਏ ਕਿ ਬੈਨੇਟ ਨੂੰ ਟਰਾਫੀ ਅਤੇ 20 ਲੱਖ ਰੁਪਏ ਦੇ ਇਲਾਵਾ ਵਿਸ਼ੇਸ਼ ਫਿਲਮਜ਼ ਨਾਲ ਅਗਲੀ ਫਿਲਮ 'ਚ ਗੀਤ ਗਾਉਣ ਦਾ ਮੌਕਾ ਮਿਲੇਗਾ।
ਸ਼ੰਕਰ ਮਹਾਦੇਵਨ, ਦਿਲਜੀਤ ਦੋਸਾਂਝ ਅਤੇ ਮੋਨਾਲੀ ਠਾਕੁਰ ਇਸ ਰਿਐਲਟੀ ਸ਼ੋਅ ਦੇ ਜੱਜ ਬਣੇ ਸਨ। ਬੈਨੇਟ ਦੀ ਜਿੱਤ 'ਤੇ ਦਿਲਜੀਤ ਕਾਫੀ ਖੁਸ਼ ਹਨ। ਦਿਲਜੀਤ ਨੇ ਕਿਹਾ,''ਮੈਂ ਬਹੁਤ ਖੁਸ਼ ਹਾਂ, ਮੈਂ ਜਾਣਦਾ ਸੀ ਕਿ ਬੈਨੇਟ ਜਿੱਤੇਗਾ। ਉਹ ਆਪਣੀ ਪਰਫਾਰਮੇਂਸ ਨੂੰ ਲੈ ਕੇ ਕਾਫੀ ਨਰਵਸ ਸੀ ਪਰ ਇਸ ਦੇ ਬਾਵਜੂਦ ਵੀ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ। ਉਹ ਪੰਜਾਬ ਤੋਂ ਹੈ ਅਤੇ ਮੈਂ ਆਸ਼ਾ ਕਰਦਾ ਹਾਂ ਕਿ ਮੇਰੇ ਪਿੰਡ ਵਾਲੇ ਉਸ ਦੇ ਭਵਿੱਖ ਲਈ ਉਸ ਨੂੰ ਸਪੋਰਟ ਕਰਨ।''

Tags: Bannet Dosanjh Rising Star Winner Color Channelਬੈਨੇਟ ਦੋਸਾਂਝ ਰਾਈਜ਼ਿੰਗ ਸਟਾਰ

About The Author

Anuradha Sharma

Anuradha Sharma is News Editor at Jagbani.