FacebookTwitterg+Mail

B'Day Spl : ਸ਼ਕਤੀ ਕਪੂਰ ਨਾਲ ਫਿਲਮ 'ਚ ਅਦਾਕਾਰੀ ਵੀ ਕਰ ਚੁੱਕੇ ਹਨ ਮਸ਼ਹੂਰ ਸੰਗੀਤਕਾਰ 'ਬੱਪੀ ਦਾ'

bappi lahiri
27 November, 2017 05:49:17 PM

ਮੁੰਬਈ (ਬਿਊਰੋ)— ਆਪਣੀ ਹਰ ਕੰਪੋਜਿੰਗ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਬੱਪੀ ਲਹਿਰੀ ਅੱਜ ਆਪਣਾ 65ਵਾਂ (27 ਨਵੰਬਰ, 1952) ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਹਰ ਗੀਤ ਇਕ ਵੱਖਰਾ ਹੀ ਫਲੇਵਰ ਅਤੇ ਅੰਦਾਜ਼ ਲੈ ਕੇ ਆਉਂਦਾ ਹੈ। ਆਪਣੇ ਦਿਨਾਂ 'ਚ ਉਹ ਸਭ ਤੋਂ ਬਿਜ਼ੀ ਸੰਗੀਤਕਾਰ ਰਹੇ ਹਨ। 40 ਸਾਲ ਦੇ ਮਿਊਜ਼ਿਕ ਕਰੀਅਰ ਦੌਰਾਨ ਉਨ੍ਹਾਂ ਕਈ ਰਿਕਾਰਡਜ਼ ਵੀ ਆਪਣੇ ਨਾਂ ਕੀਤੇ। ਸਕੂਲੀ ਦਿਨਾਂ 'ਚ ਅਲੋਕੇਸ਼ ਲਹਿਰੀ ਦੇ ਨਾਂ ਨਾਲ ਪਛਾਣੇ ਜਾਣ ਵਾਲੇ ਬੱਪੀ ਲਹਿਰੀ ਦੇ ਮਾਤਾ-ਪਿਤਾ ਅਪ੍ਰੇਸ਼ ਲਹਿਰੀ ਅਤੇ ਬੰਸਰੀ ਲਹਿਰੀ ਵੀ ਪ੍ਰਸਿੱਧ ਗਾਇਕ ਸਨ।

Punjabi Bollywood Tadka
ਬੱਪੀ ਲਹਿਰੀ ਦੇ ਕਰੀਅਰ ਦਾ ਅਹਿਮ ਮੋੜ ਸਾਲ 1975 'ਚ ਫਿਲਮ 'ਜ਼ਖਮੀ' ਨਾਲ ਰਿਹਾ ਸੀ। ਇਹ ਉਨ੍ਹਾਂ ਦੀ ਦੂਜੀ ਫਿਲਮ ਸੀ। ਇਸ ਫਿਲਮ ਲਈ ਮਿਊਜ਼ਿਕ ਕੰਪੋਜ ਕਰਨ ਤੋਂ ਇਲਾਵਾ ਬੱਪੀ ਨੇ ਗੀਤ ਵੀ ਗਾਇਆ। ਮੁਹੱਮਦ ਰਫੀ ਅਤੇ ਕਿਸ਼ੋਰ ਕੁਮਾਰ ਵਰਗੇ ਮਸ਼ਹੂਰ ਗਾਇਕਾਂ ਦੇ ਨਾਲ ਉਨ੍ਹਾਂ ਦਾ ਡਿਊਟ 'ਨੰਥਿਗ ਇਜ਼ ਇਮਪੋਸੀਬਲ' ਕਾਫੀ ਪਸੰਦ ਕੀਤਾ ਗਿਆ। 2011 'ਚ 'ਬੱਪੀ ਦਾ' ਨੇ ਆਪਣੀ ਪਹਿਲੀ ਐਲਬਮ 'ਵਾਕਿੰਗ ਆਨ ਲਵ ਸਟ੍ਰੀਟ' ਰਿਲੀਜ਼ ਕੀਤੀ ਸੀ। ਸਾਲ 1983 ਤੋਂ ਲੈ ਕੇ 1985 ਦੇ ਵਿਚਕਾਰ ਉਨ੍ਹਾਂ 12 ਸਿਲਵਰ ਜੁਬਲੀ ਹਿੱਟ ਫਿਲਮਾਂ ਲਈ ਮਿਊਜ਼ਿਕ ਕੰਪੋਜ਼ ਕੀਤਾ ਸੀ। ਇਨ੍ਹਾਂ ਸਭ ਫਿਲਮਾਂ 'ਚ ਜਤਿੰਦਰ ਲੀਡ ਅਭਿਨੇਤਾ ਦੇ ਤੌਰ 'ਤੇ ਨਜ਼ਰ ਆਏ ਸੀ।

Punjabi Bollywood Tadka

ਇਸ ਤੋਂ ਇਲਾਵਾ ਉਨ੍ਹਾਂ ਦੇ ਨਾਂ ਇਕ ਦਿਨ 'ਚ ਸਭ ਤੋਂ ਜ਼ਿਆਦਾ ਗੀਤ ਗਾਉਣ ਦਾ ਰਿਕਾਰਡ ਵੀ ਦਰਜ਼ ਹੈ। ਬਾਲੀਵੁੱਡ ਤੋਂ ਹਾਲੀਵੁੱਡ 'ਤੇ ਜਾਣ 'ਤੇ ਸੁਪਨਾ ਤਾਂ ਹਰ ਸਿਤਾਰਾ ਦੇਖਦਾ ਹੈ ਪਰ ਸਾਲ 2008 'ਚ ਸਦਾਬਹਾਰ ਮਿਊਜ਼ਿਕ ਕੰਪੋਜ਼ਰ ਇਕ ਫਿਲਮ 'ਚ ਅਦਾਕਾਰੀ ਵੀ ਕਰ ਚੁੱਕੇ ਹਨ। ਉਨ੍ਹਾਂ ਸਾਲ 2012 'ਚ ਆਈ ਫਿਲਮ 'ਇਟਜ਼ ਰਾਕਿੰਗ ਦਰਦ ਏ ਡਿਸਕੋ' 'ਚ ਕੰਮ ਕੀਤਾ ਸੀ।

Punjabi Bollywood Tadka


Tags: Bappi Lahiri Birthday Music Composer Acting Zakhmee