FacebookTwitterg+Mail

Box Office : ਵੀਕੈਂਡ 'ਤੇ 'ਬਰੇਲੀ ਕੀ ਬਰਫੀ' ਨੇ ਕਮਾਏ ਇੰਨੇ ਕਰੋੜ

bareilly ki barfi
21 August, 2017 08:07:57 PM

ਮੁੰਬਈ— ਪਿੱਛਲੇ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਰੋਮਾਂਟਿਕ ਕਾਮੇਡੀ ਫਿਲਮ 'ਬਰੇਲੀ ਕੀ ਬਰਫੀ' ਨੇ ਬਾਕਸ ਆਫਿਸ 'ਤੇ ਵੀਕੈਂਡ 'ਚ ਚੰਗੀ ਕਮਾਈ ਕਰ ਲਈ ਹੈ। ਬਾਕਸ ਆਫਿਸ 'ਤੇ ਪਹਿਲੇ ਦਿਨ ਸ਼ੁਕਰਵਾਰ 2.42 ਕਰੋੜ, ਦੂਜੇ ਦਿਨ ਸ਼ਨੀਵਾਰ 3.85 ਕਰੋੜ ਅਤੇ ਤੀਜੇ ਦਿਨ ਐਤਵਾਰ 5.03 ਕਰੋੜ ਦੀ ਕਮਾਈ ਕਰ ਚੁੱਕੀ ਹੈ। ਫਿਲਮ ਨੇ ਕੁੱਲ ਮਿਲਾ ਕੇ ਬਾਕਸ ਆਫਿਸ 'ਤੇ ਵੀਕੈਂਡ 'ਚ 11.30 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਦਿੱਤੀ ਹੈ।


'ਬਰੇਲੀ ਕੀ ਬਰਫੀ' 'ਚ ਕ੍ਰਿਤੀ ਸੈਨਨ, ਆਯੁਸ਼ਮਾਨ ਖੁਰਾਨਾ ਅਤੇ ਰਾਜਕੁਮਾਰ ਰਾਓ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਦਾ ਨਿਰਦੇਸ਼ਨ ਅਸ਼ਿਵਨੀ ਅਯਰ ਤਿਵਾਰੀ ਨੇ ਕੀਤਾ ਹੈ। ਕਾਮੇਡੀ ਅਤੇ ਰੋਮਾਂਸ ਨਾਲ ਭਰਪੂਰ ਇਸ ਫਿਲਮ ਦਾ ਨਿਰਮਾਣ ਜੰਗਲੀ ਪਿਚਰਸ ਅਤੇ ਬੀ. ਆਰ. ਸਟੂਡਿਊਜ਼ ਵਲੋਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰ ਸਕਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰੇਗੀ।


Tags: Bareilly Ki Barfi Box Office Rajkummar Rao Ayushmann Khurrana Kriti Sanon ਬਰੇਲੀ ਕੀ ਬਰਫੀ ਬਾਕਸ ਆਫਿਸ