FacebookTwitterg+Mail

ਕੁਝ ਇਸ ਅੰਦਾਜ਼ 'ਚ ਜਨਮਦਿਨ ਮਨਾਉਣਾ ਪਸੰਦ ਕਰਦੇ ਹਨ ਮਸ਼ਹੂਰ ਅਭਿਨੇਤਾ ਬਰੁਣ ਸੋਬਤੀ!!

barun sobti
22 August, 2017 10:07:40 AM

ਮੁੰਬਈ— ਮਸ਼ਹੂਰ ਟੀ. ਵੀ. ਅਭਿਨੇਤਾ ਬਰੁਨ ਸੋਬਤੀ ਨੇ ਕੱਲ ਆਪਣਾ 33ਵਾਂ ਜਨਮਦਿਨ ਮਨਾਇਆ। ਆਪਣੇ ਜਨਮਦਿਨ ਦੇ ਮੌਕੇ 'ਤੇ ਬਰੁਨ ਸੋਬਤੀ ਨੇ ਕਿਹਾ ਕਿ ਉਹ ਰਿਲੈਕਸ ਹੋ ਕੇ ਆਪਣਾ ਜਨਮਦਿਨ ਮਨਾਉਣਾ ਪਸੰਦ ਕਰਦੇ ਹਨ। ਬਰੁਨ ਨੇ ਆਪਣੇ ਬਿਆਨ 'ਚ ਕਿਹਾ, ''ਮੈਂ ਆਪਣੇ ਜਨਮਦਿਨ ਨੂੰ ਬਹੁਤ ਰਿਲੈਕਸ ਤਰੀਕੇ ਨਾਲ ਮਨਾਉਣਾ ਪਸੰਦ ਕਰਦਾ ਹਾਂ। ਮੈਂ ਵਧੇਰੇ ਇਸ ਨੂੰ ਆਪਣੇ ਪਰਿਵਾਰ ਨਾਲ ਮਨਾਉਂਦਾ ਹਾਂ ਅਤੇ ਕੱਲ ਮੈਂ ਆਪਣੇ ਪਰਿਵਾਰ ਨਾਲ ਪੂਰਾ ਸਮਾਂ ਬਿਤਾਇਆ। 
ਜ਼ਿਕਰਯੋਗ ਹੈ ਕਿ ਬਰੁਨ ਨੂੰ ਉਨ੍ਹਾਂ ਦੇ ਜਨਮਦਿਨ ਦੇ ਇਕ ਦਿਨ ਪਹਿਲੇ ਹੀ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਤੂੰ ਹੈ ਮੇਰਾ ਸੰਡੇ' ਦੇ ਨਿਰਦੇਸ਼ਕ ਮਿਲਿੰਦ ਧਈਮਦੇ ਅਤੇ ਨਿਰਮਾਤਾ ਵਰੁਣ ਸ਼ਾਹ ਉਨ੍ਹਾਂ ਦੇ ਟੀ. ਵੀ. ਸ਼ੋਅ 'ਇਸ ਪਿਆਰ ਕੋ ਕਿਆ ਨਾਮ ਦੂੰ' ਦੇ ਸੈੱਟ 'ਤੇ ਪਹੁੰਚ ਕੇ ਉਨ੍ਹਾਂ ਨੂੰ ਸਰਪ੍ਰਾਈਜ਼ ਦੇ ਚੁੱਕੇ ਹਨ। ਅÎਭਿਨੇਤਾ ਨੇ ਕਿਹਾ ਹੈ ਕਿ ਭਾਰੀ ਮੀਂਹ ਦੇ ਬਾਵਜੂਦ ਸੈੱਟ 'ਤੇ ਪਹੁੰਚ ਕੇ ਮਿਲਿੰਦ ਅਤੇ ਵਰੁਣ ਦਾ ਉਨ੍ਹਾਂ ਦੇ ਜਨਮਦਿਨ ਦਾ ਜਸ਼ਨ ਮਨਾਉਣ ਪਹੁੰਚਣਾ ਉਨ੍ਹਾਂ ਲਈ ਬੇਹੱਦ ਖੁਸ਼ੀ ਭਰਿਆ ਸਰਪ੍ਰਾਈਜ਼ ਸੀ। 
ਜ਼ਿਕਰਯੋਗ ਹੈ ਕਿ ਬਰੁਣ ਦੀ ਫਿਲਮ 'ਤੂੰ ਹੈ ਮੇਰਾ ਸੰਡੇ' 6 ਅਕਤੂਬਰ ਨੂੰ ਰਿਲੀਜ਼ ਹੋਵੇਗੀ।


Tags: Barun SobtiIs pyar ko kya naam dunBirthday specialਟੀ ਵੀ ਅਭਿਨੇਤਾ ਬਰੁਨ ਸੋਬਤੀ