FacebookTwitterg+Mail

ਫਿਲਮ ਰਿਵਿਊ : 'ਬੇਵਾਚ'

baywatch
02 June, 2017 02:58:39 PM

ਮੁੰਬਈ— ਨਿਰਦੇਸ਼ਕ ਸੇਥ ਜਾਰਡਨ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬੇਵਾਚ' 2 ਜੁਨ ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨਾਲ ਡਵੇਨ ਜਾਨਸਨ, ਜੈਕ ਏਫਰਾਨ, ਜਾਨ ਬੌਸ, ਡੇਵਿਡ ਹੇਸੇਲਹਾਫ ਅਹਿਮ ਕਿਰਦਾਰ 'ਚ ਨਜ਼ਰ ਆਏ ਹਨ। 90 ਦੇ ਦਸ਼ਕ 'ਚ 'ਬੇਵਾਚ' ਸੀਰੀਅਲ 'ਤੇ ਆਧਾਰਿਤ ਫਿਲਮ ਹੈ। 16 ਸਾਲ ਬਾਅਦ ਇਸ ਸੀਰੀਅਲ ਦੀ ਥੀਮ 'ਤੇ 'ਬੇਵਾਚ' ਫਿਲਮ ਬਣਾਈ ਗਈ ਹੈ।
ਕਹਾਣੀ
ਇਹ ਕਹਾਣੀ ਫਲੋਰਿਡਾ ਦੇ ਸਮੁੰਦਰ ਕੰਢੇ ਬੇਵਾਚ ਟੀਮ ਦੀ ਹੈ ਜਿਸ ਦੇ ਮੁਖੀਆ ਮਿਚ (ਡਵੇਨ ਜਾਨਸਨ) ਹਨ। ਇਕ ਵਾਰ ਸਿਟੀ ਕਾਊਂਸਲਿੰਗ ਨੇ ਮਿਚ ਦੀ ਟੀਮ 'ਚ ਮੈਟ ਬ੍ਰਾਡੀ (ਜੈਕ ਏਫ੍ਰਾਨ) ਦੀ ਨਿਯੁਕਤੀ ਸੀ ਜਿਸ ਤੋਂ ਮਿਚ ਨਾ ਖੁਸ਼ ਸਨ ਕਿਉਂਕਿ ਮੈਟ ਆਪਣੇ ਕੰਮ 'ਚ ਲਾਹਪ੍ਰਵਾਹੀ ਵਰਤਦੇ ਆਏ ਹਨ। ਪਰ ਕਹਾਣੀ 'ਚ ਅਹਿਮ ਮੋੜ ਉਸ ਸਮੇਂ ਆਉਂਦਾ ਹੈ ਜਦੋਂ ਬੀਚ ਦੇ ਕੰਢੇ ਡਰੱਗ ਦਾ ਬੈਗ ਮਿਲਦਾ ਹੈ ਅਤੇ ਮਿਚ ਦੀ ਸ਼ੱਕ ਦੀ ਸੂਈ ਸਿੱਧਾ ਪ੍ਰਿਯੰਕਾ ਚੋਪੜਾ 'ਤੇ ਜਾਂਦੀ ਹੈ। ਫਿਰ ਇਸ ਤਰ੍ਹਾਂ ਮਿਚ ਅਤੇ ਪੂਰੀ ਟੀਮ ਇਸ ਚੱਕਰ 'ਚ ਲੱਗ ਜਾਂਦੇ ਹਨ।
ਕਮਜ਼ੋਰ ਕੜੀਆਂ
ਫਿਲਮ ਦੀ ਕਹਾਣੀ ਕੋਈ ਖਾਸ ਨਹੀਂ ਹੈ। ਇਸ ਫਿਲਮ ਨੂੰ ਕਾਫੀ ਬਿਹਤਰ ਬਣਾਇਆ ਜਾ ਸਕਦਾ ਸੀ। ਫਿਲਮ ਦੀ ਸਟਾਰ ਕਾਸਟ ਕਾਫੀ ਵਧੀਆ ਹੈ ਪਰ ਕਈ ਵਾਰ ਸਕ੍ਰਿਪਟ ਦੀ ਵਜਾ ਕਰਕੇ ਸਕੋਰ ਕਾਫੀ ਘਟ ਪਾਇਆ ਜਾਂਦਾ ਹੈ। ਕੁਝ ਅਜਿਹਾ ਹੀ ਇਸ ਫਿਲਮ ਨਾਲ ਹੋਇਆ ਹੈ ਬਿਹਤਰੀਨ ਸਟਾਰਕਾਸਟ ਹੋਣ ਦੇ ਬਾਵਜੂਦ ਵੀ ਇਹ ਫਿਲਮ ਕੋਈ ਖਾਸ ਕਮਾਲ ਨਹੀਂ ਕਰ ਪਾਈ ਹੈ।
ਬਾਕਸ ਆਫਿਸ
ਫਿਲਮ ਦਾ ਬਜਟ ਬਹੁਤ ਜ਼ਿਆਦਾ ਹੈ ਅਤੇ ਵੱਡੇ ਸਟਾਰਾਂ ਦੀ ਇਸ ਫਿਲਮ 'ਚ ਮੌਜੂਦਗੀ ਨਾਲ ਇਹ ਹੋਰ ਜ਼ਿਆਦਾ ਹੋ ਗਿਆ ਹੈ। ਹਾਲਾਂਕਿ ਡਵੇਨ ਜਾਨਸਨ ਇਸ ਫਿਲਮ ਨਾਲ ਨਿਰਮਾਤਾ ਦੇ ਤੌਰ 'ਤੇ ਜੂੜੇ ਹੋਏ ਹਨ। ਇਹ ਫਿਲਮ ਪੂਰੀ ਦੁਨੀਆਂ ਭਰ 'ਚ ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ ਇਹ ਲੱਗ ਰਿਹਾ ਹੈ ਕਿ ਭਾਰਤ 'ਚ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਕੋਈ ਖਾਸ ਕਮਾਲ ਨਹੀਂ ਕਰੇਗੀ।


Tags: Baywatch Priyanka Chopra Dwayne Johnson Celebrity review ਬੇਵਾਚ ਪ੍ਰਿਯੰਕਾ ਚੋਪੜਾ