FacebookTwitterg+Mail

ਪ੍ਰਿਅੰਕਾ ਚੋਪੜਾ ਦੀ ਹਾਲੀਵੁੱਡ ਫਿਲਮ 'ਬੇਵਾਚ' ਦਾ ਹਿੰਦੀ ਟਰੇਲਰ ਰਿਲੀਜ਼ (ਵੀਡੀਓ)

10 January, 2017 08:55:57 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਦੀ ਅਗਾਮੀ ਹਾਲੀਵੁੱਡ ਐਕਸ਼ਨ-ਕਾਮੇਡੀ ਫਿਲਮ 'ਬੇਵਾਚ' ਦਾ ਹਿੰਦੀ ਟਰੇਲਰ ਰਿਲੀਜ਼ ਹੋ ਗਿਆ ਹੈ। ਪ੍ਰਿਅੰਕਾ ਇਸ ਫਿਲਮ ਰਾਹੀਂ ਹਾਲੀਵੁੱਡ 'ਚ ਆਪਣਾ ਡੈਬਿਊ ਕਰ ਰਹੀ ਹੈ। ਹੁਣ ਇਹ ਫਿਲਮ 26 ਮਈ ਨੂੰ ਰਿਲੀਜ਼ ਹੋਵੇਗੀ।
ਡਵੇਨ ਜੌਨਸਨ ਨੇ 1990 ਦੇ ਦਹਾਕੇ 'ਚ ਟੀ. ਵੀ. ਸੀਰੀਜ਼ 'ਬੇਵਾਚ' 'ਤੇ ਫਿਲਮ ਬਣਾਈ ਸੀ। ਸੇਠ ਗਾਰਡਨ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਜੈਕ ਏਫਰਾਨ, ਅਲੇਕਸਾਂਦਰਾ ਦਦਾਰੀਓ, ਕੇਲੀ ਰੋਹਰਬੌਚ, ਇਲਫੇਨੇਸ਼ ਹਦੇਰਾ, ਜੌਨ ਬਾਸ, ਯਾਨਹਾ ਅਬਦੁਲ, ਡੇਵਿਡ ਹੈਸਲਹੋਫ ਤੇ ਪਾਮੇਲਾ ਐਂਡਰਸਨ ਵਰਗੇ ਕਲਾਕਾਰ ਸ਼ਾਮਲ ਹਨ।

Tags: ਪ੍ਰਿਅੰਕਾ ਚੋਪੜਾ Priyanka Chopra ਬੇਵਾਚ Baywatch ਹਾਲੀਵੁੱਡ Hollywood