FacebookTwitterg+Mail

'ਬੇਫਿਕਰੇ' ਨੇ ਪਹਿਲੇ ਦਿਨ ਕੀਤੀ ਇੰਨੇ ਕਰੋੜ ਦਾ ਕਾਰੋਬਾਰ

befikre the first day of the so crore business
10 December, 2016 05:18:44 PM
ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਅਤੇ ਵਾਨੀ ਕਪੂਰ ਦੀ ਫਿਲਮ 'ਬੇਫਿਕਰੇ' ਬੀਤੇ ਸ਼ੁੱਕਰਵਾਰ ਬਾਕਸ ਆਫਿਸ 'ਤੇ ਰਿਲੀਜ਼ ਹੋ ਚੁੱਕੀ ਹੈ। ਪਹਿਲੇ ਦਿਨ ਹੀ ਇਸ ਫਿਲਮ ਨੇ ਬਾਕਸ ਆਫਿਸ 'ਤੇ 10.36 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਇਸ ਫਿਲਮ ਨੂੰ ਮਿਲੇ-ਜੁਲੇ ਰਿਵਿਊਜ਼ ਹਾਸਲ ਹੋਏ ਹੈ ਪਰ ਫਿਰ ਵੀ ਵੀਕੇਂਡ ਕਲੈਕਸ਼ਨ ਤੋਂ ਉਮੀਦਾਂ ਕਾਫੀ ਹਨ। ਭਾਰਤ 'ਚ ਇਸ ਫਿਲਮ ਨੂੰ 2100 ਸਕ੍ਰੀਨ 'ਤੇ ਰਿਲੀਜ਼ ਕੀਤਾ ਗਿਆ ਹੈ, ਜਿਸ 'ਚ 700 ਤਾਂ ਸਿੰਗਲ ਥਿਏਟਰ ਹੈ। ਇਸ ਫਿਲਮ ਦੀ ਲਾਗਤ ਲਗਭਗ 70 ਕਰੋੜ ਰੁਪਏ ਹੈ। ਅਜਿਹੇ 'ਚ ਨਿਰਦੇਸ਼ਕ ਨੂੰ ਫਿਲਮ ਤੋਂ ਕਾਫੀ ਉਮੀਦਾਂ ਹੈ। ਬੀਜੀਰਾਓ ਵਰਗੇ ਗੰਭੀਰ ਕਿਰਦਾਰ ਨੂੰ ਨਿਭਾਉਣ ਤੋਂ ਬਾਅਦ ਇਸ ਫਿਲਮ 'ਚ ਰਣਵੀਰ ਸਿੰਘ ਨੇ ਨੌਜਵਾਨ ਪੀੜੀ ਨੂੰ ਆਕਰਸ਼ਿਤ ਕਰਨ ਵਾਲੇ ਮਾਚੋ ਮੈਨ ਦੀ ਭੂਮਿਕਾ ਨਿਭਾਈ ਹੈ। ਵਾਨੀ ਕਪੂਰ ਨੇ ਇਸ ਫਿਲਮ 'ਚ ਖੂਬ ਗਲੈਮਰਸ ਦਾ ਤੜਕਾ ਲਾਇਆ ਹੈ।
ਜ਼ਿਕਰਯੋਗ ਹੈ ਕਿ ਆਦਿਤਿਆ ਚੋਪੜਾ ਨੇ ਲੰਬੇ ਸਮੇਂ ਤੋਂ ਬਾਅਦ 'ਬੇਫਿਕਰੇ' ਨਾਲ ਡਾਇਰੈਕਸ਼ਨ 'ਚ ਵਾਪਸੀ ਕੀਤੀ ਹੈ। ਪੈਰਿਸ ਦੇ ਪਿਛੋਕੜ ਦੀ ਝਲਕ ਦਿਖਾਉਣ 'ਚ ਉਸ ਦੀ ਕੋਸ਼ਿਸ਼ ਕਾਫੀ ਹੱਦ ਤੱਕ ਸਫਲ ਰਹੀ ਹੈ। 'ਬੇਫਿਕਰੇ' ਕਾਫੀ ਮਜੇਦਾਰ ਫਿਲਮ ਹੈ, ਬੋਲਡ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਫਿਲਮ ਖੁਸ਼ ਕਰ ਦੇਣ ਵਾਲੀ ਹੈ। ਨੌਜਵਾਨਾਂ ਨੂੰ ਇਹ ਫਿਲਮ ਕਾਫੀ ਪਸੰਦ ਆ ਰਹੀ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਇਹ ਫਿਲਮ ਵੀਕੇਂਡ 'ਚ ਕਿੰਨੀ ਸਫਲਤਾ ਹਾਸਲ ਕਰਦੀ ਹੈ।

Tags: ਰਣਵੀਰ ਸਿੰਘ ਅਤੇ ਵਾਨੀ ਕਪੂਰ ਬੇਫਿਕਰੇਕਾਰੋਬਾਰRanveer Singh and Vani Kapoor befikre business