FacebookTwitterg+Mail

Video: ਆਸ਼ਾ ਤਾਈ ਦਾ ਕਮਬੈਕ, 'ਬੇਗਮ ਜਾਨ' ਨੂੰ ਦਿੱਤੀ ਆਪਣੀ ਖੂਬਸੂਰਤ ਆਵਾਜ਼

28 March, 2017 11:49:24 AM
ਨਵੀਂ ਦਿੱਲੀ- ਲੰਬੇ ਸਮੇਂ ਤੋਂ ਸਿਨੇਮਾ ਜਗਤ ਦੀ ਦਿੱਗਜ ਗਾਇਕਾ ਆਸ਼ਾ ਭੌਂਸਲੇ ਨੇ ਕਿਸੇ ਫਿਲਮ ਦੇ ਗੀਤ ਨੂੰ ਆਪਣੀ ਆਵਾਜ਼ ਨਹੀਂ ਦਿੱਤੀ ਹੈ ਪਰ ਵਿਦਿਆ ਬਾਲਨ ਦੀ ਫਿਲਮ 'ਬੇਗਮ ਜਾਨ' ਤੋਂ ਉਹ ਫਿਰ ਤੋਂ ਕਮਬੈਕ ਕਰ ਰਹੀ ਹੈ। ਇਸ ਫਿਲਮ 'ਚ ਆਸ਼ਾ ਤਾਈ ਨੇ ਇਕ ਗੀਤ ਗਾਇਆ ਹੈ ਅਤੇ ਇਹ ਗੀਤ ਰਿਲੀਜ਼ ਕਰ ਦਿੱਤਾ ਗਿਆ ਹੈ। 'ਪ੍ਰੇਮ ਮੇਂ ਤੋਹਰੇ ਨਾਮ ਸੇ' ਆਇਆ ਇਹ ਗੀਤ ਇਸ ਫਿਲਮ ਦਾ ਪਹਿਲਾ ਗੀਤ ਹੈ। ਇਹ ਬਾਲੀਵੁੱਡ ਦੇ ਦੂਜੇ ਦਹਾਕੇ ਦੀ ਯਾਦ ਦਿਲਾਉਂਦਾ ਹੈ। ਫਿਲਮੀ ਗੀਤਾਂ ਤੋਂ ਲੰਬੇ ਬ੍ਰੇਕ ਲੈਣ ਦੇ ਬਾਅਦ ਆਸ਼ਾ ਭੌਂਸਲੇ ਨੇ ਵਿਦਿਆ ਬਾਲਨ ਦੀ ਫਿਲਮ 'ਚ ਗੀਤ ਗਾਇਆ ਹੈ।
ਇਸ ਤੋਂ ਪਹਿਲੇ ਆਸ਼ਾ ਭੌਂਸਲੇ ਨੇ ਫਿਲਮਾਂ ਲਈ ਸਾਲ 2013 'ਚ ਗੀਤ ਗਾਇਆ ਸੀ। 'ਪ੍ਰੇਮ ਮੇਂ ਤੋਹਰੇ' ਨਾਂ ਤੋਂ ਗਾਏ ਇਸ ਗੀਤ 'ਚ ਆਸ਼ਾ ਤਾਈ ਨੇ ਤਮਾਮ ਅਹਿਸਾਸਾਂ ਨੂੰ ਭਰ ਦਿੱਤਾ ਹੈ। ਇਸ ਗੀਤ ਨੂੰ ਸੁਣ ਕੇ ਇਹ ਜ਼ਰੂਰ ਮਹਿਸੂਸ ਹੋਵੇਗਾ ਕਿ ਹੁਣ ਬਾਲੀਵੁੱਡ 'ਚ ਅਜਿਹੇ ਗੀਤ ਬੰਦ ਹੋ ਗਏ ਹਨ। ਇਸ ਗੀਤ ਨੂੰ ਅੰਨੂ ਮਲਿਕਾ ਨੇ ਕੰਪੋਜ਼ ਕੀਤਾ ਹੈ। 'ਬੇਗਮ ਜਾਨ' ਨੈਸ਼ਨਲ ਐਵਾਰਡ ਜੇਤੂ ਸ਼੍ਰੀਜੀਤ ਮੁਖਰਜੀ ਦੀ ਬੰਗਾਲੀ ਫਿਲਮ 'ਰਾਜਕਹਿਣੀ' ਦਾ ਹਿੰਦੀ ਰੀਮੇਕ ਹੈ। ਇਹ ਫਿਲਮ ਵੀ ਸ਼੍ਰੀਜੀਤ ਦੇ ਨਿਰਦੇਸ਼ਨ 'ਚ ਬਣੀ ਹੈ। ਜ਼ਿਕਰਯੋਗ ਹੈ ਕਿ ਫਿਲਮ ਦੀ ਕਹਾਣੀ ਇਕ ਕੋਠੇ ਦੀ ਕਹਾਣੀ ਹੈ ਜੋ ਇਕ ਇਸ ਤਰ੍ਹਾਂ ਦੀ ਜਗ੍ਹਾਂ 'ਤੇ ਹੈ ਜਿੱਥੋਂ ਭਾਰਤ ਅਤੇ ਪਾਕਿਸਤਾਨ ਦੇ ਵੰਡ ਦੀ ਲਾਈਨ ਖਿੱਚਣੀ ਹੈ ਅਤੇ ਇਸ ਕੋਠੇ ਨੂੰ ਖਾਲੀ ਕਰਨਾ ਹੈ, ਜਿਸ ਕੋਠੇ ਦੀ ਮੁਖੀਆ ਬੇਗਮ ਜਾਨ ਹੈ।

Tags: Begum Jaan Asha Bhosle Vidya Balan Prem Mein Tohreਆਸ਼ਾ ਭੌਂਸਲੇ ਬੇਗਮ ਜਾਨ

About The Author

Anuradha Sharma

Anuradha Sharma is News Editor at Jagbani.