FacebookTwitterg+Mail

ਹੋਸ਼ ਉਡਾਉਣ ਵਾਲਾ ਹੈ ਵਿਦਿਆ ਬਾਲਨ ਦਾ ਇਹ ਰੂਪ, ਦਿਖਿਆ ਬੋਲਡ ਅਵਤਾਰ (Pics)

    1/12
16 March, 2017 06:08:34 PM
ਮੁੰਬਈ- ਅਦਾਕਾਰਾ ਵਿਦਿਆ ਬਾਲਨ ਦੀ ਆਉਣ ਵਾਲੀ ਫਿਲਮ 'ਬੇਗਮ ਜਾਨ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ 'ਚ ਵਿਦਿਆ ਇਕ ਕੋਠੇ ਦੀ ਮਾਲਕਨ ਬਣੀ ਹੈ ਜੋ ਕਿ ਭਾਰਤ-ਪਾਕਿਸਤਾਨ ਦੀ ਵੰਡ ਦੇ ਵਿੱਚ ਫਸੇ ਆਪਣੇ ਕੋਠੇ ਨੂੰ ਬਚਾਉਂਦੀ ਹੈ। ਦਰਅਸਲ ਭਾਰਤ-ਪਾਕਿਸਤਾਨ ਦੀ ਵੰਡ ਦੇ ਬਾਅਦ ਜਦੋਂ ਨਵੀਂ ਸੀਮਾ ਬਣਦੀ ਹੈ ਤਾਂ ਉਸ 'ਚ ਕੋਠੇ ਦਾ ਅੱਧਾ ਹਿੱਸਾ ਭਾਰਤ 'ਚ ਪੈਂਦਾ ਹੈ ਅਤੇ ਅੱਧਾ ਪਾਕਿਸਤਾਨ 'ਚ। ਅਜਿਹੇ 'ਚ ਵੰਡ ਦੇ ਕਾਰਨ ਵਿਦਿਆ ਦੇ ਸਾਹਮਣੇ ਇਕ ਵੱਡੀ ਮੁਸੀਬਤ ਖੜ੍ਹੀ ਹੋ ਜਾਂਦੀ ਹੈ, ਜਿਸ 'ਚ ਉਹ ਟਰੇਲਰ 'ਚ ਲੜਦੀ ਦਿਖਾਈ ਦੇ ਰਹੀ ਹੈ।
ਟਰੇਲਰ 'ਚ ਵਿਦਿਆ ਨੇ ਕਾਫੀ ਬੋਲਡ ਡਾਇਲਾਗਜ਼ ਬੋਲੇ ਹਨ, ਜਿਸ ਨੂੰ ਸੁਣ ਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ ਕਿ ਵਿਦਿਆ ਫਿਲਮ 'ਚ ਕਿੰਨੇ ਬੋਲਡ ਕਿਰਦਾਰ 'ਚ ਨਜ਼ਰ ਆਵੇਗੀ। 3 ਮਿੰਟ ਦੇ ਇਸ ਵੀਡੀਓ 'ਚ ਵਿਦਿਆ ਬੇਹੱਦ ਦਮਦਾਰ ਲੱਗ ਰਹੀ ਹੈ। ਵਿਦਿਆ ਦੇ ਇਲਾਵਾ ਇਸ ਫਿਲਮ ਦੇ ਹੋਰ ਕਿਰਦਾਰ ਵੀ ਬੇਹੱਦ ਦਮਦਾਰ ਹਨ। ਨਸੀਰੂਦੀਨ ਸ਼ਾਹ, ਈਲਾ ਅਰੁਣ, ਗੌਹਰ ਖਾਨ, ਪਲੱਵੀ ਸ਼ਾਰਦਾ, ਰਜਿਤ ਕਪੂਰ ਅਤੇ ਆਸ਼ੀਸ਼ ਵਿਦਿਆਰਥੀ ਫਿਲਮ 'ਚ ਮਹੱਤਵਪੂਰਨ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਤੋਂ ਪਹਿਲੇ ਵਿਦਿਆ 'ਕਹਾਣੀ' ਅਤੇ 'ਦਿ ਡਰਟੀ ਪਿਕਚਰ' ਜਿਹੀਆਂ ਫਿਲਮਾਂ 'ਚ ਦਲੇਰ ਔਰਤ ਦੀ ਭੂਮਿਕਾ ਨਿਭਾ ਚੁੱਕੀ ਹੈ। ਇਹ ਟਰੇਲਰ ਦੇਖਣ ਤੋਂ ਲੱਗ ਰਿਹਾ ਹੈ ਕਿ ਇਹ ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਦਮਦਾਰ ਭੂਮਿਕਾ ਹੋਵੇਗੀ।

Tags: begum jaan trailer vidya balan looks fearlessਵਿਦਿਆ ਬਾਲਨਬੇਗਮ ਜਾਨ

About The Author

Anuradha Sharma

Anuradha Sharma is News Editor at Jagbani.