FacebookTwitterg+Mail

ਫਿਲਮ 'ਬਹਿਨ ਹੋਗੀ ਤੇਰੀ' ਦਾ ਜ਼ਬਰਦਸਤ ਟਰੇਲਰ ਹੋਇਆ ਰਿਲੀਜ਼ (ਵੀਡੀਓ)

02 May, 2017 12:00:46 PM

ਮੁੰਬਈ— ਬਾਲੀਵੁੱਡ ਅਭਿਨੇਤਾ ਰਾਜਕੁਮਾਰ ਰਾਓ ਅਤੇ ਸ਼ਰੂਤੀ ਹਸਨ ਦੀ ਫਿਲਮ 'ਬਹਿਨ ਹੋਗੀ ਤੇਰੀ' 'ਚ ਅਹਿਮ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ ਜਿਸ ਨੂੰ ਦੇਖ ਤੁਹਾਨੂੰ ਆਪਣੇ ਗਲੀ ਮੁਹੱਲੇ ਦੀ ਯਾਦ ਆਵੇਗੀ। ਬੀਤੇ ਦਿਨੀਂ ਇਹ ਫਿਲਮ ਆਪਣੇ ਪੋਸਟਰ ਕਰਕੇ ਕਾਫੀ ਸੁਰਖੀਆਂ 'ਚ ਰਹੀ ਸੀ।

ਜ਼ਿਕਰਯੋਗ ਹੈ ਕਿ ਫਿਲਮ 'ਚ ਰਾਜਕੁਮਾਰ ਰਾਓ ਗੁਟੂ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਸ਼ਰੂਤੀ ਦੇ ਕਿਰਦਾਰ ਦੇ ਪਰਿਵਾਰ ਵੱਲੋਂ ਚਲਾਈ ਜਾ ਰਹੀ ਜਾਗਰਨ ਮੰਡਲੀ ਦਾ ਹਿੱਸਾ ਹਨ। ਆਪਣੇ ਇਸ ਲੁਕ ਬਾਰੇ ਰਾਜਕੁਮਾਰ ਰਾਓ ਦਾ ਕਹਿਣਾ ਹੈ ਕਿ ਮੈਂ ਇਸ ਫਿਲਮ 'ਚ ਗੁਟੂ ਦਾ ਕਿਰਦਾਰ ਨਿਭਾਅ ਰਿਹਾ ਹਾਂ ਜੋ ਕਿ ਇਕ ਜਾਗਰਣ ਮੰਡਲੀ 'ਚ ਕੰਮ ਕਰਦਾ ਹੈ। ਇਸ ਮੰਡਲੀ ਦੇ ਮਾਲਕ ਫਿਲਮ 'ਚ ਸ਼ਰੂਤੀ ਹਸਨ ਦੀ ਫੈਮਿਲੀ ਹੈ। ਅਜੇ ਕੇ. ਪੰਨਾ ਲਾਲ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 2 ਜੁਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Rajkumar Rao Shruti Haasan Behen Hogi Teri Guttu ਰਾਜਕੁਮਾਰ ਰਾਓ ਸ਼ਰੂਤੀ ਹਸਨ