FacebookTwitterg+Mail

ਬੇਲਾ ਦਾ ਅਜਿਹਾ BLONDE ਲੁੱਕ ਪਹਿਲੇ ਨਹੀਂ ਦੇਖਿਆ ਹੋਵੇਗਾ ਤੁਸੀਂ, ਸ਼ੇਅਰ ਕੀਤੀਆਂ ਤਸਵੀਰਾਂ

    1/11
22 December, 2016 05:00:26 PM
ਲਾਸ ਏਂਜਲਸ- ਸੁਪਰ ਮਾਡਲ ਬੇਲਾ ਹੈਦੀਦ ਦਾ BLONDE ਲੁੱਕ ਸਾਹਮਣੇ ਆਇਆ ਹੈ। ਉਨ੍ਹਾਂ ਦੇ ਅਜਿਹੇ ਲੁੱਕ ਦੀਆਂ ਫੋਟੋਜ਼ ਪਹਿਲੀ ਵਾਰ ਸਾਹਮਣੇ ਆਈਆਂ ਹਨ। ਦੱਸ ਦਈਏ ਕਿ ਬੇਲਾ ਨੇ ਹਾਲ ਹੀ 'ਚ 'Paper' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੀਆਂ ਫੋਟੋਜ਼ ਖੂਬ ਵਾਇਰਲ ਹੋ ਰਹੀਆਂ ਹਨ। ਮੈਗਜ਼ੀਨ ਦਾ ਇਹ ਅੰਕ ਦਸੰਬਰ ਮਹੀਨੇ ਲਈ ਹੈ।
ਬੇਲਾ ਨੇ ਮੈਗਜ਼ੀਨ ਲਈ ਵੱਖ-ਵੱਖ ਤਰੀਕੇ ਨਾਲ ਫੋਟੋਸ਼ੂਟ ਕਰਵਾਇਆ ਹੈ। ਇਕ ਫੋਟੋ 'ਚ ਉਹ ਕਾਲੇ ਰੰਗ ਦੇ ਆਉਟਫਿਟ 'ਚ ਦਿਖ ਰਹੀ ਹੈ। ਇਸ 'ਚ ਉਨ੍ਹਾਂ ਨੇ ਕਾਲੇ ਰੰਗ ਦੀ ਜੈਕੇਟ ਅਤੇ ਹੌਟ ਪੇਂਟ ਪਾਈ ਹੋਈ ਹੈ। ਉਨ੍ਹਾਂ ਨੇ ਵ੍ਹਾਈਟ ਰੰਗ ਦੀ ਟਰਾਂਸਪੇਰੇਂਟ ਡਰੈੱਸ 'ਚ ਵੀ ਫੋਟੋਸ਼ੂਟ ਕਰਵਾਇਆ ਹੈ। ਇਸ ਸ਼ੂਟ 'ਚ ਉਨ੍ਹਾਂ ਦਾ ਲੁੱਕ ਵੀ ਵੱਖ ਹੈ। ਉਨ੍ਹਾਂ ਨੇ ਗਿਲੀਟਰ ਰੰਗ ਦੀ ਲਿਪਸਟਿਕ ਲਗਾਈ ਹੋਈ ਹੈ। ਇਸ ਸ਼ੂਟ ਦੇ ਫੋਟੋਜ਼ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਦੱਸ ਦਈਏ ਕਿ ਬੇਲਾ ਨੇ ਹਾਲ ਹੀ 'ਚ ''Love’s Annual Advent'' ਕੈਲੇਂਡਰ ਲਈ ਵੀ ਫੋਟੋਸ਼ੂਟ ਕਰਵਾਇਆ ਹੈ।

Tags: ਬੇਲਾ ਹੈਦੀਦ ਫੋਟੋਸ਼ੂਟ bella hadid BLONDE look Paper Magazinephotoshoot

About The Author

Anuradha Sharma

Anuradha Sharma is News Editor at Jagbani.