FacebookTwitterg+Mail

ਕਦੇ ਲੋਕਾਂ ਦੇ ਵਾਲ ਕੱਟਦੀ ਸੀ ਬਿਓਂਸ, ਹੁਣ 2234 ਕਰੋੜ ਦੀ ਜਾਇਦਾਦ ਦੀ ਹੈ ਮਾਲਕਣ

beyonce birthday
04 September, 2017 05:35:54 PM

ਮੁੰਬਈ— ਵਰਲਡ ਫੇਮਸ ਸਿੰਗਰ ਤੇ ਅਭਿਨੇਤਰੀ ਬਿਓਂਸ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਅੱਜ 2234 ਕਰੋੜ ਦੀ ਮਾਲਕਣ ਬਿਓਂਸ ਦੇ ਸ਼ੁਰੂਆਤੀ ਦੌਰ ਦੀ ਗੱਲ ਕਰੀਏ ਤਾਂ ਉਹ ਸੈਲੂਨ 'ਚ ਲੋਕਾਂ ਦੇ ਵਾਲ ਕੱਟਣ ਦਾ ਕੰਮ ਕਰਦੀ ਸੀ। ਹਾਲਾਂਕਿ ਉਸ ਨੇ ਆਪਣੀ ਮਿਹਨਤ ਨਾਲ ਪਛਾਣ ਬਣਾਈ। ਟੈਕਸਾਸ 'ਚ ਜਨਮੀ ਬਿਓਂਸ ਨੂੰ ਲਗਜ਼ਰੀ ਲਾਈਫ ਪਸੰਦ ਹੈ। ਉਸ ਕੋਲ ਲਗਜ਼ਰੀ ਗੱਡੀਆਂ, ਬੰਗਲੇ, ਯਾਟ ਤੇ ਆਈਲੈਂਡ ਤਕ ਹੈ।
Punjabi Bollywood Tadka
ਉਸ ਨੇ 2008 'ਚ ਰੈਪਰ ਜੇ ਜ਼ੈੱਡ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੇ ਤਿੰਨ ਬੱਚੇ ਹਨ। ਬਿਓਂਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। 8 ਸਾਲ ਦੀ ਉਮਰ 'ਚ ਉਸ ਨੇ ਗਰਲ ਐਂਟਰਟੇਨਮੈਂਟ ਗਰੁੱਪ ਲਈ ਆਡੀਸ਼ਨ ਦਿੱਤਾ ਤੇ ਉਸ ਦੀ ਚੋਣ ਹੋ ਗਈ।
Punjabi Bollywood Tadka
ਇਸੇ ਤਰ੍ਹਾਂ ਉਹ ਹੌਲੀ-ਹੌਲੀ ਆਪਣੇ ਗਾਇਕੀ ਦੇ ਹੁਨਰ ਦੀ ਬਦੌਲਤ ਅੱਗੇ ਵਧਦੀ ਰਹੀ। ਹਾਲਾਂਕਿ ਸਫਲਤਾ ਉਸ ਨੂੰ ਆਸਾਨੀ ਨਾਲ ਨਹੀਂ ਮਿਲੀ। ਉਸ ਨੇ ਪੈਸੇ ਕਮਾਉਣ ਲਈ ਸੈਲੂਨ 'ਚ ਕੰਮ ਕੀਤਾ। ਉਸ ਨੇ ਡੈਸਟਿਨੀ ਚਾਈਲਡ ਨਾਂ ਦੇ ਗਰੁੱਪ ਨੂੰ ਜੁਆਇਨ ਕੀਤਾ। 1997 'ਚ ਇਸ ਗਰੁੱਪ ਦਾ ਸਾਊਂਡਟਰੈਕ ਫਿਲਮ 'ਮੈਨ ਇਨ ਬਲੈਕ' 'ਚ ਵਰਤਿਆ ਗਿਆ, ਜੋ ਕਾਫੀ ਪ੍ਰਸਿੱਧ ਹੋਇਆ।
Punjabi Bollywood Tadka
ਹੌਲੀ-ਹੌਲੀ ਉਹ ਇਸ ਗਰੁੱਪ ਦੀ ਲੀਡ ਸਿੰਗਰ ਬਣ ਗਈ। ਗਾਉਣ ਦੇ ਨਾਲ ਹੀ ਬਿਓਂਸ ਨੇ ਫਿਲਮਾਂ 'ਚ ਐਕਟਿੰਗ ਵੀ ਕਰਨੀ ਸ਼ੁਰੂ ਕੀਤੀ। ਬਿਓਂਸ ਨੇ ਫਿਲਮ 'ਆਸਟਿਨ ਪਾਵਰਸ ਇਨ ਗੋਲਡਮੈਂਬਰ' (2002) ਨਾਲ ਡੈਬਿਊ ਕੀਤਾ। ਉਥੇ ਉਸ ਦੀ ਡੈਬਿਊ ਐਲਬਮ 'ਡੇਂਜਰਸਲੀ ਇਨ ਲਵ' (2003) ਰਿਲੀਜ਼ ਹੋਈ।
Punjabi Bollywood Tadka
ਉਸ ਦੀ ਇਸ ਐਲਬਮ ਨੇ 5 ਗਰੈਮੀ ਐਵਾਰਡਸ ਵੀ ਜਿੱਤੇ। ਫੋਰਬਸ ਨੇ ਉਸ ਨੂੰ 2015 ਦੀ ਮੋਸਟ ਪਾਵਰਫੁਲ ਫੀਮੇਲ ਐਂਟਰਟੇਨਰ ਐਲਾਨ ਕੀਤਾ ਸੀ। ਉਥੇ 2016 'ਚ ਉਸ ਨੇ ਪਰਸਨ ਆਫ ਦਿ ਈਅਰ ਦੀ ਲਿਸਟ 'ਚ ਸ਼ਾਮਲ ਕੀਤਾ ਸੀ। ਇਸ ਲਿਸਟ 'ਚ ਉਹ 6ਵੇਂ ਸਥਾਨ 'ਤੇ ਸੀ।​​​​​​​​​​​​​​
Punjabi Bollywood Tadka


Tags: Beyonce Birthday Husband Singer Hollywood