FacebookTwitterg+Mail

'ਬਿਓਂਡ...' ਦਾ ਟਰੇਲਰ ਰਿਲੀਜ਼, ਜ਼ਬਰਦਸਤ ਕਿਰਦਾਰ 'ਚ ਨਜ਼ਰ ਆਇਆ ਈਸ਼ਾਨ

beyond the clouds
29 January, 2018 07:14:20 PM

ਮੁੰਬਈ (ਬਿਊਰੋ)— ਈਰਾਨੀ ਫਿਲਮ ਮਾਜਿਦ ਮਜੀਦੀ ਦੀ ਭਾਰਤੀ ਪਿੱਠਭੂਮੀ 'ਤੇ ਆਧਾਰਿਤ ਫਿਲਮ 'ਬਿਓਂਡ ਦਿ ਕਲਾਊਡਸ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫਿਲਮ 'ਚ ਅਭਿਨੇਤਾ ਸ਼ਾਹਿਦ ਕਪੂਰ ਦਾ ਛੋਟਾ ਭਰਾ ਈਸ਼ਾਨ ਖੱਟਰ ਤੇ ਅਭਿਨੇਤਰੀ ਮਾਲਵਿਕਾ ਮੇਹਨਨ ਭੂਮਿਕਾ 'ਚ ਹਨ। ਭਰਾ-ਭੈਣ ਦੇ ਪਿਆਰੇ ਰਿਸ਼ਤੇ 'ਤੇ ਆਧਾਰਿਤ ਫਿਲਮ ਦੀ ਸ਼ੂਟਿੰਗ ਭਾਰਤ 'ਚ ਕੀਤੀ ਗਈ ਹੈ। ਟਰੇਲਰ 'ਚ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਫਿਲਮ 'ਚ ਆਮਿਰ ਨਾਂ ਦਾ ਕਿਰਾਦਾਰ ਨਿਭਾਅ ਰਹੇ ਈਸ਼ਾਨ ਦੇ ਸੁਪਨੇ ਬਹੁਤ ਵੱਡੇ ਹਨ। ਇਸ ਤੋਂ ਇਲਾਵਾ ਟਰੇਲਰ 'ਚ ਈਸ਼ਾਨ ਦਾ ਲੁੱਕ ਕਾਫੀ ਰਫ ਐਂਡ ਟਫ ਨਜ਼ਰ ਆ ਰਿਹਾ ਹੈ।

ਦੱਸਣਯੋਗ ਹੈ ਕਿ 'ਬਿਓਂਡ ਦਿ ਕਲਾਊਡਸ' ਤੋਂ ਬਾਅਦ ਈਸ਼ਾਨ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਨਾਲ ਫਿਲਮ 'ਧੜਕ' 'ਚ ਨਜ਼ਰ ਆਉਣ ਵਾਲੇ ਹਨ। ਫਿਲਹਾਲ ਅਜੇ ਫਿਲਮ ਦੀ ਸ਼ੂਟਿੰਗ 'ਤੇ ਕੰਮ ਚੱਲ ਰਿਹਾ ਹੈ। ਕਰਨ ਜੌਹਰ ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਇਹ ਮਰਾਠੀ ਫਿਲਮ 'ਸੈਰਾਟ' ਦਾ ਹਿੰਦੀ ਰੀਮੇਕ ਹੈ।


Tags: Ishaan Khattar Malavika Menon Beyond The Clouds Trailer Shahid Kapoor Hindi Film

Edited By

Kapil Kumar

Kapil Kumar is News Editor at Jagbani.