FacebookTwitterg+Mail

'ਬਾਹੂਬਲੀ' ਦੀ ਦੇਵਸੇਨਾ ਬਣੀ 'ਭਾਗਮਤੀ', ਟਰੇਲਰ 'ਚ ਦਿਖਿਆ ਹਾਰਰ ਲੁੱਕ

bhaagamathie
08 January, 2018 05:56:34 PM

ਮੁੰਬਈ (ਬਿਊਰੋ)— 'ਬਾਹੂਬਲੀ' 'ਚ ਦੇਵਸੇਨਾ ਦਾ ਕਿਰਦਾਰ ਨਿਭਾਅ ਕੇ ਚਰਚਾ 'ਚ ਆਈ ਅਭਿਨੇਤਰੀ ਅਨੁਸ਼ਕਾ ਸ਼ੈੱਟੀ ਦੀ ਆਉਣ ਵਾਲੀ ਫਿਲਮ 'ਭਾਗਮਤੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। 'ਭਾਗਮਤੀ' ਦੇ ਰੂਪ 'ਚ ਅਨੁਸ਼ਕਾ ਕਾਫੀ ਭਿਆਨਕ ਨਜ਼ਰ ਆ ਰਹੀ ਹੈ। ਟਰੇਲਰ 'ਚ ਦਿਖਾਇਆ ਜਾ ਰਿਹਾ ਹੈ ਕਿ ਜੰਗਲ 'ਚ ਸਥਿਤ ਇਕ ਹਵੇਲੀ 'ਚ ਹਨੇਰੇ ਤੇ ਸ਼ਾਂਤੀ 'ਚ ਅਨੁਸ਼ਕਾ ਆਪਣੇ ਹੱਥ 'ਤੇ ਹਥਿਆਰ ਨਾਲ ਵਾਰ ਕਰ ਰਹੀ ਹੈ।

ਟਰੇਲਰ ਨੂੰ ਦੇਖਣ ਤੋਂ ਬਾਅਦ ਇਹ ਸਮਝਨਾ ਥੋੜਾ ਮੁਸ਼ਕਿਲ ਹੋਵੇਗਾ ਕਿ 'ਭਾਗਮਤੀ' ਇਕ ਥ੍ਰੀਲਰ ਫਿਲਮ ਹੈ ਜਾਂ ਹਾਰਰ। ਫਿਲਮ ਦਾ ਨਿਰਦੇਸ਼ਨ ਜੀ. ਅਸ਼ੋਕ ਨੇ ਕੀਤਾ ਹੈ। ਫਿਮਲ 'ਚ ਉਨੀ ਮੁਕੰਦ, ਆਦੀ ਪਿਨਿਸੈੱਟੀ ਅਤੇ ਮਲਿਆਲਮ ਅਭਿਨੇਤਾ ਜੈਰਾਮ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਇਸ ਤੋਂ ਇਹ ਫਿਲਮ ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ 'ਚ 26 ਜਨਵਰੀ, 2018 ਨੂੰ ਰਿਲੀਜ਼ ਹੋਵੇਗੀ।


Tags: Anushka Shetty Bhaagamathie Trailer Unni Mukundan Baahubali Telugu Movie