FacebookTwitterg+Mail

'ਭਾਗ ਮਿਲਖਾ ਭਾਗ' ਲਈ ਰਣਵੀਰ ਸਿੰਘ ਨੇ ਦਿੱਤਾ ਸੀ ਆਡੀਸ਼ਨ

bhagh milkha bhagh ranveer singh
30 November, 2015 07:19:56 PM
ਪਣਜੀ— ਫਿਲਮ ਨਿਰਮਾਤਾ, ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੇ ਖੁਲਾਸਾ ਕੀਤਾ ਹੈ ਕਿ ਫਿਲਮ 'ਭਾਗ ਮਿਲਖਾ ਭਾਗ' ਲਈ ਅਭਿਨੇਤਾ ਰਣਵੀਰ ਸਿੰਘ ਨੇ ਆਡੀਸ਼ਨ ਦਿੱਤਾ ਸੀ, ਹਾਲਾਂਕਿ ਆਖਿਰਕਾਰ ਇਹ ਫਿਲਮ ਫਰਹਾਨ ਅਖਤਰ ਦੀ ਝੋਲੀ ਪਈ ਕਿਉਂਕਿ ਫਿਲਮਕਾਰ ਨੂੰ ਫਿਲਮ ਦੇ ਕਿਰਦਾਰ ਦੇ ਹਿਸਾਬ ਨਾਲ ਫਰਹਾਨ ਜ਼ਿਆਦਾ ਸਹੀ ਲੱਗੇ। ਸਾਲ 2013 'ਚ ਆਈ ਇਹ ਫਿਲਮ ਓਲੰਪੀਅਨ ਮਿਲਖਾ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ।
ਮਹਿਰਾ ਨੇ ਦੱਸਿਆ ਕਿ ਫਰਹਾਨ ਦੀ ਉਮਰ ਜ਼ਿਆਦਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਇਸ ਭੂਮਿਕਾ ਲਈ ਬਹੁਤ ਪ੍ਰਤਿਭਾ ਵਾਲੇ ਅਭਿਨੇਤਾ ਨੂੰ ਹੀ ਚੁਣਿਆ। ਆਡੀਸ਼ਨ 'ਚ 3 ਵਿਅਕਤੀ ਬਿਹਤਰ ਸਨ— ਇਕ ਨਵੇਂ ਕਲਾਕਾਰ ਨਿਤੀਸ਼, ਰਣਵੀਰ ਤੇ ਫਰਹਾਨ ਅਖਤਰ। ਰਣਵੀਰ ਸਿੰਘ ਇਸ ਭੂਮਿਕਾ ਨੂੰ ਲੈ ਕੇ ਦੀਵਾਨੇ ਸਨ ਪਰ ਮੇਰੇ ਲਈ ਫਰਹਾਨ ਬਿਹਤਰ ਸਨ।

Tags: ਫਰਹਾਨ ਅਖਤਰ ਰਣਵੀਰ ਸਿੰਘ Farhan Akhtar Ranveer Singh