FacebookTwitterg+Mail

'ਮੈਨੇ ਪਿਆਰ...' ਦੀ ਅਭਿਨੇਤਰੀ ਨੂੰ ਕਦੇ ਮਿਲੀ ਸੀ ਸਲਮਾਨ ਤੋਂ ਜ਼ਿਆਦਾ ਫੀਸ

bhagyashree
23 February, 2018 12:59:10 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਭਾਗਿਆਸ਼੍ਰੀ ਆਪਣੀ ਡੈਬਿਊ ਫਿਲਮ 'ਮੈਨੇ ਪਿਆਰ ਕਿਆ' ਨਾਲ ਇੰਨੀ ਪ੍ਰਸਿੱਧ ਹੋਈ ਸੀ ਕਿ ਅੱਜ ਵੀ ਬਾਲੀਵੁੱਡ 'ਚ ਉਨ੍ਹਾਂ ਦਾ ਜ਼ਿਕਰ ਹੁੰਦਾ ਹੈ। ਇਸ ਫਿਲਮ 'ਚ ਭਾਗਿਆਸ਼੍ਰੀ ਸੁਪਰਸਟਾਰ ਸਲਮਾਨ ਖਾਨ ਨਾਲ ਨਜ਼ਰ ਆਈ ਸੀ। ਭਾਗਿਆਸ਼੍ਰੀ 23 ਫਰਵਰੀ, 1969 ਨੂੰ ਜਨਮੀ ਸੀ, ਉਹ ਸ਼ਾਹੀ ਮਰਾਠੀ ਪਰਿਵਾਰ ਤੋਂ ਹੈ। ਉਨ੍ਹਾਂ ਦਾ ਪੂਰਾ ਨਾਂ ਭਾਗਿਅਸ਼੍ਰੀ ਪਟਵਰਧਨ ਹੈ।

Punjabi Bollywood Tadka
ਭਾਗਿਆਸ਼੍ਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ. ਵੀ. ਸ਼ੋਅ 'ਕੱਚੀ ਧੂਪ' ਨਾਲ ਕੀਤੀ। ਫਿਲਮ 'ਮੈਨੇ ਪਿਆਰ ਕਿਆ' ਭਾਗਿਆਸ਼੍ਰੀ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਵਿਆਹ ਤੋਂ ਬਾਅਦ ਉਨ੍ਹਾਂ ਸਿਰਫ 3 ਫਿਲਮਾਂ ਕੀਤੀਆਂ ਅਤੇ ਫਿਰ ਫਿਲਮੀ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ।

Punjabi Bollywood Tadka
2001 'ਚ ਉਨ੍ਹਾਂ ਇਕ ਵਾਰ ਫਿਰ ਬਾਲੀਵੁੱਡ 'ਚ ਵਾਪਸੀ ਕੀਤੀ ਪਰ ਇਕ ਫਿਲਮ 'ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਇਕ ਵਾਰ ਫਿਰ ਟੀ. ਵੀ. ਦੀ ਦੁਨੀਆ 'ਚ ਕਦਮ ਰੱਖਿਆ। ਕਈ ਮਰਾਠੀ, ਤੇਲਗੂ ਅਤੇ ਹਿੰਦੀ ਫਿਲਮਾਂ 'ਚ ਅਦਾਕਾਰੀ ਕਰ ਚੁੱਕੀ ਭਾਗਿਆਸ਼੍ਰੀ ਲਾਈਫ ਚੈਨਲ ਦੇ ਸ਼ੋਅ 'ਲੋਟ ਆਓ ਤ੍ਰਿਸ਼ਾ' 'ਚ ਨਜ਼ਰ ਆ ਚੁੱਕੀ ਹੈ।

Punjabi Bollywood Tadka
ਸੁਪਰਹਿੱਟ ਫਿਲਮ 'ਮੈਨੇ ਪਿਆਰ ਕਿਆ' ਲਈ ਭਾਗਿਆਸ਼੍ਰੀ ਨੂੰ 1 ਲੱਖ ਰੁਪਏ ਫੀਸ ਮਿਲੀ ਸੀ, ਜਦਕਿ ਸਲਮਾਨ ਖਾਨ ਨੂੰ ਸਿਰਫ 30 ਹਜ਼ਾਰ ਦਿੱਤੇ ਗਏ ਸਨ। ਭਾਵੇਂ ਅੱਜ ਸਲਮਾਨ ਦੀ ਫੀਸ ਕਰੋੜਾਂ 'ਚ ਹੈ। ਫਿਲਮ 'ਮੈਨੇ ਪਿਆਰ ਕਿਆ' ਦੀ ਸ਼ੂਟਿੰਗ ਤੋਂ ਬਾਅਦ ਭਾਗਿਆਸ਼੍ਰੀ ਦੀ ਉਮਰ 18 ਸਾਲ ਸੀ। ਫਿਲਮ ਲਈ ਜਦੋਂ ਭਾਗਿਆਸ਼੍ਰੀ ਨੂੰ ਸਾਈਨ ਕੀਤਾ ਗਿਆ ਤਾਂ ਸਲਮਾਨ ਨੇ ਸੂਰਜ ਬੜਜਾਤਿਆ ਨੂੰ ਕਿਹਾ ਸੀ ਕਿ ਭਾਗਿਆਸ਼੍ਰੀ ਮੇਰੀ ਭੈਣ ਵਰਗੀ ਨਜ਼ਰ ਆਉਂਦੀ ਹੈ ਪਰ ਸੂਰਜ ਨੇ ਕਿਹਾ ਕਿ ਇਸ ਕਿਰਦਾਰ ਲਈ ਭਾਗਿਆਸ਼੍ਰੀ ਬਿਲਕੁੱਲ ਸਹੀ ਹੈ''।

Punjabi Bollywood Tadka
ਭਾਗਿਆਸ਼੍ਰੀ ਨੇ ਆਪਣੇ ਪ੍ਰੇਮੀ ਹਿਮਾਲਿਆ ਦਾਸਾਨੀ ਨਾਲ ਵਿਆਹ ਕੀਤਾ। ਭਾਗਿਆਸ਼੍ਰੀ ਦੇ 2 ਬੱਚੇ ਹਨ, ਅਭਿਮਨਿਊ ਅਤੇ ਅਵੰਤਿਕਾ। ਅਭਿਮਨਿਊ ਦਾਸਾਨੀ ਫਿਲਮ 'ਮਰਦ ਕੋ ਦਰਦ ਨਹੀਂ ਹੋਤਾ' 'ਚ ਬਤੌਰ ਅਭਿਨੇਤਾ ਡੈਬਿਊ ਕਰ ਰਹੇ ਹਨ।

Punjabi Bollywood Tadka
ਭਾਗਿਆਸ਼੍ਰੀ ਵਕੀਲ ਬਣਨਾ ਚਾਹੁੰਦੀ ਸੀ ਕਿ ਪਰ ਭਾਰਤ ਦੀ ਵਕਾਲਤ ਪ੍ਰਕਿਰਿਆ ਤੋਂ ਨਿਰਾਸ਼ ਹੋ ਕੇ ਉਨ੍ਹਾਂ ਆਪਣਾ ਫੈਸਲਾ ਬਦਲ ਲਿਆ ਅਤੇ ਉਨ੍ਹਾਂ ਦੇ ਪਿਤਾ ਵੀ ਨਹੀਂ ਚਾਹੁੰਦੇ ਸਨ ਕਿ ਉਹ ਵਕਾਲਤ ਦੀ ਪੜ੍ਹਾਈ ਕਰੇ। ਇਸ ਤੋਂ ਇਲਾਵਾ ਭਾਗਿਆਸ਼੍ਰੀ ਆਪਣੇ ਪਤੀ ਨਾਲ ਕਰੀਬ 3 ਫਿਲਮਾਂ 'ਕੈਦ ਮੇਂ ਹੈ ਬੁਲਬੁਲ', 'ਤਿਆਗੀ' ਅਤੇ 'ਪਾਇਲ' 'ਚ ਨਜ਼ਰ ਆ ਚੁੱਕੀ ਹੈ ਪਰ ਇਹ ਤਿੰਨੋਂ ਫਿਲਮਾਂ ਬਾਕਸ ਆਫਿਸ 'ਤੇ ਅਸਫਲ ਰਹੀਆਂ ਸਨ।

Punjabi Bollywood Tadka

ਬੇਟਾ ਅਭਿਮਨਿਊ ਦਾਸਾਨੀ, ਭਾਗਿਆਸ਼੍ਰੀ, ਪਤੀ ਹਿਮਾਲਿਆ ਦਾਸਾਨੀ

Punjabi Bollywood Tadka


Tags: Bhagyashree Salman Khan Birthday Maine Pyar Kiya Himalaya Dasani Bollywood Actress

Edited By

Kapil Kumar

Kapil Kumar is News Editor at Jagbani.