FacebookTwitterg+Mail

ਹਿੱਟ ਸ਼ੋਅ ਤੋਂ ਫਲਾਪ ਦੇ ਰਾਹ ਵੱਲ ਜਾ ਰਹੇ ਕਪਿਲ ਦੇ ਸ਼ੋਅ ਦੀ ਬੇੜੀ ਨੂੰ ਇਹ ਕਾਮੇਡੀਅਨਜ਼ ਲਾਉਣਗੇ ਬੰਨ੍ਹੇ

bharti singh
28 June, 2017 04:34:02 PM

ਮੁੰਬਈ— ਇਹ ਖ਼ਬਰ ਪੱਕੀ ਹੋ ਗਈ ਹੈ ਕਿ ਕਪਿਲ ਸ਼ਰਮਾ ਦਾ ਸਾਥ ਦਿੰਦੇ ਹੋਏ ਅਤੇ ਸ਼ੋਅ 'ਚ ਹਾਸੇ ਬਿਖੇਰਦੀ ਹੋਈ ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਮੰਗੇਤਰ ਬਹੁਤ ਜਲਦ 'ਦਿ ਕਪਿਲ ਸ਼ਰਮਾ ਸ਼ੋਅ' 'ਚ ਨਜ਼ਰ ਆਉਣਗੇ। ਇਸ ਸ਼ੋਅ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਖ਼ਬਰ ਨੂੰ ਕਨਫਰਮ ਖੁਦ ਭਾਰਤੀ ਨੇ ਕੀਤਾ ਹੈ। ਭਾਰਤੀ ਨੇ ਇਕ ਵੈਬਸਾਈਟ ਨਾਲ ਗੱਲ ਕਰਦੇ ਹੋਏ ਇਹ ਕਬੂਲ ਕੀਤਾ ਹੈ, ''ਨਵੀਂ ਸ਼ੁਰੂਆਤ ਕਰਦੇ ਹੋਏ ਉਹ ਬਹੁਤ ਛੇਤੀ ਕਪਿਲ ਦੇ ਨਾਲ-ਨਾਲ ਉਨ੍ਹਾਂ ਦੇ ਸ਼ੋਅ 'ਚ ਦਿਖਣਗੇ।'' ਉਨ੍ਹਾਂ ਨੇ ਕਿਹਾ ਹੈ, ''ਉਹ ਬਹੁਤ ਛੇਤੀ 'ਦਿ ਕਪਿਲ ਸ਼ਰਮਾ ਸ਼ੋਅ' ਦੇ ਟੀਮ ਦੇ ਨਾਲ ਮੀਟਿੰਗ ਕਰਨ ਵਾਲੀ ਹੈ। ਇਸ ਮੀਟਿੰਗ ਤੋਂ ਬਾਅਦ ਉਨ੍ਹਾਂ ਦੇ ਕਿਰਦਾਰ ਨੂੰ ਲੈ ਕੇ ਚਰਚਾ ਹੋਵੇਗੀ।
ਜ਼ਿਕਰਯੋਗ ਹੈ ਕਿ ਜਦੋਂ ਦੇ ਸੁਨੀਲ ਗਰੋਵਰ, ਅਲੀ ਅਸਗਰ ਅਤੇ ਸੁਗੰਧਾ ਸ਼ਰਮਾ ਇਸ ਸ਼ੋਅ ਨੂੰ ਛੱਡ ਕੇ ਗਏ ਉਸ ਸਮੇਂ ਤੋਂ ਹੀ ਇਸ ਸ਼ੋਅ ਦੀ ਟੀ ਆਰ ਪੀ ਹੇਠਾਂ ਜਾ ਰਹੀ ਹੈ। ਖ਼ਬਰ ਤਾਂ ਇਹ ਵੀ ਕੀ ਕਿ ਭਾਰਤੀ ਸਿੰਘ ਦੇ ਨਾਲ ਉਨ੍ਹਾਂ ਦੇ ਮੰਗੇਤਰ ਹਰਸ਼ ਲਿੰਬਚਿਆ ਵੀ ਕਪਿਲ ਦੇ ਸ਼ੋਅ 'ਚ ਐਂਟਰੀ ਕਰਨ ਵਾਲੇ ਹਨ ਪਰ ਜਦੋਂ ਭਾਰਤੀ ਦੇ ਨਾਲ ਇਸ ਬਾਰੇ 'ਚ ਗੱਲ ਕੀਤੀ ਗਈ ਤਾਂ ਇਸ ਖ਼ਬਰ ਦਾ ਭਾਰਤੀ ਨੇ ਖੰਡਨ ਕਰਦੇ ਹੋਏ ਇਸ ਨੂੰ ਝੂਠਾ ਸਿੱਧ ਕਰ ਦਿੱਤਾ। ਉਨ੍ਹਾਂ ਨੇ ਕਿਹਾ ਮੇਰਾ ਅਤੇ ਹਰਸ਼ ਦਾ ਕੰਮ ਬਿਲਕੁੱਲ ਵੱਖ ਹੈ ਅਤੇ ਅਜਿਹਾ ਬਿਲਕੁੱਲ ਨਹੀਂ ਹੈ, ਜਿੱਥੇ ਜਾਓ ਉੱਥੇ ਹਰਸ਼ ਵੀ ਆਏ।''


Tags: TV CelebrityBharti SinghHaarsh LimbachiyaaKapil sharma showKrishna Abhishek