FacebookTwitterg+Mail

ਹੁਣ ਇਸ ਕਾਮੇਡੀ ਸ਼ੋਅ ਨਾਲ ਭਾਰਤੀ ਸਿੰਘ ਨੂੰ ਟੱਕਰ ਦੇਵੇਗੀ ਬਾਲੀਵੁੱਡ ਦੀ ਸੈਕਸੀ ਅਦਾਕਾਰਾ

bharti singh
04 August, 2017 04:45:11 PM

ਮੁੰਬਈ— ਟੀ. ਵੀ. ਡਾਂਸਿੰਗ ਸ਼ੋਅ 'ਨੱਚ ਬੱਲੀਏ 8' 'ਚ ਆਪਣੇ ਜਲਵੇ ਬਿਖੇਰਨ ਤੋਂ ਬਾਅਦ ਹੁਣ ਮੋਨਾਲਿਸਾ ਅਤੇ ਭਾਰਤੀ ਸਿੰਘ ਇੱਕ ਵਾਰ ਮੁੜ ਇਕ-ਦੂਜੀ ਨੂੰ ਟੱਕਰ ਦੇਣਗੀਆਂ। 'ਬਿੱਗ ਬੌਸ' ਦੇ ਫੇਮ ਮੋਨਾਲਿਸਾ ਹੁਣ ਕਾਮੇਡੀ ਦੇ ਮੈਦਾਨ 'ਚ ਵੀ ਉਤਰ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਸ਼ੋਅ 'ਕਾਮੇਡੀ ਦੰਗਲ' 'ਚ ਦੋ ਟੀਮ ਬਣਗੀਆਂ, ਜਿਸ 'ਚ 2 ਜੱਜ ਹੋਣਗੇ।

Punjabi Bollywood Tadka

ਇਕ ਅਨੁ ਮਲਿਕ ਤਾਂ ਦੂਜਾ ਟੀਮ ਦੀ ਪਾਰੀ ਭਾਰਤੀ ਸਿੰਘ ਸੰਭਾਲੇਗੀ। ਇਸ ਸ਼ੋਅ 'ਚ ਸੁਰਭੀ ਜੋਤੀ, ਦੋਬਿਨਾ ਚੌਧਰੀ ਅਤੇ ਲਵੀਨਾ ਟੰਡਨ ਵੀ ਹੋਣਗੇ। ਉਥੇ ਹੀ ਮੋਨਾਲਿਸਾ ਭਾਰਤੀ ਸਿੰਘ ਖਿਲਾਫ ਯਾਨੀ ਅਨੁ ਮਲਿਕ ਦੀ ਟੀਮ ਨਾਲ ਮੈਦਾਨ 'ਚ ਉਤਰੇਗੀ। ਦੱਸ ਦਈਏ ਕਿ 'ਸ਼ੋਅ ਕਾਮੇਡੀ ਦੰਗਲ' ਦਾ ਪ੍ਰੋਮੋ ਰਿਲੀਜ਼ ਹੋ ਚੁੱਕਾ ਹੈ।

Punjabi Bollywood Tadka

ਜਿਸ 'ਚ ਅਨੁ ਮਲਿਕ ਅਤੇ ਭਾਰਤੀ ਸਿੰਘ ਨੋਕਝੋਕ ਕਰਦੇ ਨਜ਼ਰ ਆਉਣਗੇ। 'ਬਿੱਗ ਬੌਸ 10' ਅਤੇ 'ਨੱਚ ਬੱਲੀਏ 8' ਤੋਂ ਬਾਅਦ ਮੋਨਾਲਿਸਾ ਦਾ ਇਹ ਤੀਸਰਾ ਰਿਐਲਿਟੀ ਸ਼ੋਅ ਹੋਵੇਗਾ।

Punjabi Bollywood Tadka


Tags: Bollywood and TV CelebrityNach Baliye 8Bigg BossMona LisaBharti Singh Comedy Dangalਨੱਚ ਬੱਲੀਏ 8ਮੋਨਾਲਿਸਾਬਿੱਗ ਬੌਸਭਾਰਤੀ ਸਿੰਘ