FacebookTwitterg+Mail

VIDEO: ਸਹੁਰੇ ਘਰ ਇੰਝ ਹੋਇਆ ਭਾਰਤੀ ਦਾ Welcome, ਕਲਸ਼ ਡਿਗਾ ਕੇ ਕੀਤਾ ਗ੍ਰਹਿ ਪ੍ਰਵੇਸ਼

bharti singh
07 December, 2017 05:20:12 PM

ਮੁੰਬਈ(ਬਿਊਰੋ)— ਕਾਮੇਡੀ ਕੁਈਨ ਭਾਰਤੀ ਸਿੰਘ ਨੇ ਆਪਣੇ ਪ੍ਰੇਮੀ ਹਰਸ਼ ਲਿੰਬਾਚੀਆ ਨਾਲ 3 ਦਸੰਬਰ ਨੂੰ ਗੋਆ 'ਚ ਵਿਆਹ ਕੀਤਾ ਪਰ ਹੁਣ ਵਿਆਹ ਤੋਂ ਬਾਅਦ ਪਹਿਲੀ ਵਾਰ ਭਾਰਤੀ ਮੀਡੀਆ ਦੇ ਕੈਮਰਿਆਂ 'ਚ ਪਤੀ ਨਾਲ ਕੈਦ ਹੋਈ। ਮਾਂਗ 'ਚ ਸਿੰਦੂਰ, ਹੱਥ 'ਚ ਚੂੜਾ ਤੇ ਪਿੰਕ ਕਲਰ ਦੀ ਡਰੈੱਸ 'ਚ ਭਾਰਤੀ ਕਾਫੀ ਖੂਬਸੂਰਤ ਲੱਗ ਰਹੀ ਸੀ। ਭਾਰਤੀ ਬੁੱਧਵਾਰ ਨੂੰ ਮੁੰਬਈ 'ਚ ਆਪਣੇ ਸਹੁਰੇ ਵਾਪਸ ਆਈ, ਜਿੱਥੇ ਉਨ੍ਹਾਂ ਦਾ ਗਰੈਂਡ ਵੈਲਕਮ ਹੋਇਆ। ਭਾਰਤੀ ਨੇ ਆਪਣੇ ਗ੍ਰਹਿ ਪ੍ਰਵੇਸ਼ ਦਾ ਵੀਡੀਓ ਇੰਸਟਾਗਰਾਮ 'ਤੇ ਸ਼ੇਅਰ ਕੀਤਾ ਹੈ।

ਉਨ੍ਹਾਂ ਦੀ ਸੱਸ ਆਪਣੀ ਨੂੰਹ ਦਾ ਸਵਾਗਤ ਬੇਹੱਦ ਪਿਆਰ ਨਾਲ ਕਰਦੇ ਦਿਖ ਰਹੀ ਹੈ। ਭਾਰਤੀ ਨੇ ਪਿੰਕ ਕਲਰ ਦਾ ਗਾਊਨ ਪਹਿਣਿਆ ਹੈ। ਗ੍ਰਹਿ ਪ੍ਰਵੇਸ਼ ਦੀਆਂ ਰਸਮਾਂ ਨੂੰ ਨਿਭਾਉਂਦੇ ਹੋਏ ਭਾਰਤੀ ਚਾਵਲ ਨਾਲ ਭਰੇ ਹੋਏ ਕਲਸ਼ ਨੂੰ ਆਪਣੇ ਪੈਰ ਨਾਲ ਡਿੱਗਾ ਕੇ ਅੰਦਰ ਆਉਂਦੀ ਹੈ। ਵੀਡੀਓ 'ਚ ਹਰਸ਼ ਭਾਰਤੀ ਨੂੰ ਪੈਰ ਨਾਲ ਕਲਸ਼ ਡਿਗਾਉਣਾ ਦੱਸ ਰਹੇ ਹਨ।


Tags: Bharti singhWelcomeHarsh Limbachiya VideoInstagramਭਾਰਤੀ ਸਿੰਘਹਰਸ਼ ਲਿੰਬਾਚੀਆ